Nojoto: Largest Storytelling Platform

Find the Best Shayari, Status, Quotes from top creators only on Nojoto App. Also find trending photos & videos aboutits true that im a bad bish, bis hallmark year code for 2017, bish meaning in hindi, bis org in licence status, mindestens haltbar bis meaning in english,

  • Followers
  • Stories

Bishamber Awankhia

Bishamber Awankhia

ਗ਼ਜ਼ਲ

ਗੱਲ ਦਿਲ 'ਤੇ ਨਾ ਲਗਾ।
ਇਸ਼ਕ ਦੀ ਮੰਨ ਲੈ ਰਜ਼ਾ।

ਉੱਡ ਜਾਣਾ ਚੋਗ ਚੁਗ ਕੇ,
ਪੰਛੀਆਂ ਦਾ  ਹੈ ਸੁਭਾਅ।

ਸੱਚ   ਏਨਾਂ  ਬੋਲ ਕੇ,
ਹੋਰ ਦੁਸ਼ਮਣ ਨਾ ਬਣਾ।

ਦਰਦ ਨੂੰ ਮਾਰਨ ਲਈ,
ਯਾਰ ਕੁੱਝ ਤਾਂ ਮੁਸਕੁਰਾ।

ਹਰ ਨਵੀਂ ਸਰਕਾਰ ਹੈ,
ਵੋਟਰਾਂ ਲਈ ਹਾਦਸਾ।

ਵਿਹਲ ਤੋਂ ਰੁਜ਼ਗਾਰ ਤੱਕ,
ਕਦ ਮਿਟੇਗਾ ਫਾਸਲਾ।

ਨਾਲ ਖੁਦ ਦੇ ਵੀ ਕਦੇ,
ਵੇਖ ਕਰਕੇ ਰਾਬਤਾ।

ਉਮਰ ਤੋਂ ਨੇ ਕਿਉਂ ਭਲਾ,
ਲਾਲਸਾਵਾਂ ਬੇਪਨਾਹ।

ਝੂਠ ਹਰ ਥਾਂ ਵਿਕ ਰਿਹੈ,
ਲਾ ਕੇ ਸੱਚ ਦਾ ਮਾਰਕਾ।

ਬਿਸ਼ੰਬਰ ਅਵਾਂਖੀਆ, ਮੋ-9781825255

©Bishamber Awankhia #Like__Follow__And__Share #Bishamber #Awankhia

Bishamber Awankhia

ਗ਼ਜ਼ਲ 

ਬੇਵਜ੍ਹਾ ਪਹਿਲਾਂ ਰਵਾਉਨੈ, ਝੱਲਿਆ।
ਕਿਉਂ ਰਵਾ ਕੇ ਫਿਰ ਹਸਾਉਨੈ, ਝੱਲਿਆ।

ਘਰ ਬਣਾ ਕੇ ਰੇਤ ਦਾ ਕਿਉਂ ਆਪ ਹੀ,
ਮਾਰ ਕੇ ਠੋਕਰ ਗਿਰਾਉਨੈ, ਝੱਲਿਆ ।

ਖ਼ੁਦ ਕਿਹਾ ਸੀ ਦੂਰ ਜਾਹ ਨਜ਼ਰੋਂ ਮੇਰੀ,
ਕੋਲ ਹੁਣ ਖ਼ੁਦ ਹੀ ਬੁਲਾਉਨੈ, ਝੱਲਿਆ ।

ਇੱਕ ਹੀ ਦਰ 'ਤੇ ਸਿਰ ਝੁਕਾਉਣਾ, ਠੀਕ ਹੈ,
ਤੂੰ ਤਾਂ ਦਰ-ਦਰ ਸਿਰ  ਝੁਕਾਉਨੈ, ਝੱਲਿਆ ।

ਛਿੜਕਦੇ ਉਹ ਲੋਕ ਹੀ ਫੱਟ 'ਤੇ ਨਮਕ,
ਫੱਟ ਜਿਨ੍ਹਾਂ ਨੂੰ ਤੂੰ ਵਿਖਾਉਨੈ, ਝੱਲਿਆ ।


ਬਿਸ਼ੰਬਰ ਅਵਾਂਖੀਆ ,978182525

©Bishamber Awankhia #tears #Bishamber #Awankhia

Bishamber Awankhia

#Bishamber Awankhia

read more
ਗ਼ਜ਼ਲ 

ਜ਼ਿੰਦਗੀ ਤਾਂ ਹੈ ਮਗਰ ਬੱਸ ਕਹਿਣ ਨੂੰ ।
ਦਰਦ ਹੀ ਬੱਸ ਰਹਿ ਗਿਆ ਹੈ ਸਹਿਣ ਨੂੰ ।

ਸੋਚਦੈ ਹੱਸਣ ਨੂੰ ਦਿਲ ਜਦ ਵੀ ਕਦੇ,
ਅੱਥਰੂ ਕਰਦੇ ਨੇ ਕਿਉਂ ਝੱਟ ਵਹਿਣ ਨੂੰ ।

ਜਿਸ ਜਗ੍ਹਾ ਖੁਸ਼ੀਆ ਹੀ ਖੁਸ਼ੀਆ ਹੋਣ ਬੱਸ,
ਦੇਅ ਜਗ੍ਹਾ ਐਸੀ ਅਸਾਨੂੰ ਰਹਿਣ ਨੂੰ ।

ਗੱਲ ਖ਼ੁਦ ਦੇ ਨਾਲ ਹੀ ਕਰਦੇ ਕੋਈ, 
ਵਕਤ ਮਿਲਦਾ ਜੇ ਇਕੱਠੇ ਬਹਿਣ ਨੂੰ ।

ਜਾ,ਕੋਈ ਲੱਭ ਹੋਰ ਬੰਦਾ ਕਿਸਮਤੇ! 
ਕੀ ਅਸੀਂ ਹੀ ਰਹਿ ਗਏ ਹਾ ਖਹਿਣ ਨੂੰ ।

ਬਿਸ਼ੰਬਰ ਅਵਾਂਖੀਆ, ਮੋ-9781825255

©Bishamber Awankhia #Bishamber Awankhia

Follow us on social media:

For Best Experience, Download Nojoto

Home
Explore
Events
Notification
Profile