Nojoto: Largest Storytelling Platform

Best baldev_kaur Shayari, Status, Quotes, Stories

Find the Best baldev_kaur Shayari, Status, Quotes from top creators only on Nojoto App. Also find trending photos & videos aboutkida dil karda punjabi song 2014 baldev raj, baldev singh aulakh, baldev singh, baldev raj chopra, baldev pathak,

  • 1 Followers
  • 1 Stories

Nirmal Nimana

@ਮਾਤਾ ਬਲਦੇਵ ਕੌਰ #baldev_kaur #nirmal_Nimana #nimana #ਨਿਰਮਲ_ਨਿਮਾਣਾ #ਨਿਮਾਣਾ #baldev_kaur #ਬਲਦੇਵ_ਕੌਰ

read more
ਪਿਓ ਦੇ ਬਾਦੋ ਸਾਨੂੰ ਸੀ ਤੇਰੇ ਸਹਾਰੇ ਨੀ।
ਸੇਕਣ ਸੂਰਜ ਤੁਰਗੀ ,ਤੋੜਨ ਤੁਰਗੀ ਤਾਰੇ ਨੀ।
ਤੇਰੀ ਸਿੱਖਿਆ, ਯਾਦਾਂ,ਫੋਟੋਵਾਂ  ਸਾਡੇ ਪੱਲੇ ਨੀ।
ਜੱਗ ਵਸੇਦਾ ਸਾਰੇ ਮਾਏ ਤੇਰੇ ਬਾਝੋਂ ਕੱਲੇ ਨੀ।

ਸਭ ਘਰਾਂ ਵਾਲੇ ਨੇ ਹੋਗੇ ਨਹੀਓ ਛੱਤ ਮੇਰੇ ਸਿਰ ਤੇ।
ਜਾਣ ਵਾਲੀਏ ਅੰਮੜੀਏ ਰੱਖੀ ਹੱਥ ਮੇਰੇ ਸਿਰ ਤੇ।
ਜੀ ਕਰਦਾ  ਮੋੜ ਲਿਆਈਏ 
ਪਰ ਕੋਈ ਪੇਸ਼ ਨਾ ਚੱਲੇ ਨੀ।
ਜੱਗ ਵਸੇਂਦਾ ਸਾਰਾ ਮਾਏ ਤੇਰੇ ਬਾਝੋਂ ਕੱਲੇ ਨੀ।


ਸੁਖਾਲੇ ਵੇਲੇ ਹੋਗੀ ਸੀ ਦੋਹਤੇ ਪੋਤੇ ਵਾਲੀ ਨੀ।
ਵਿਆਹ ਵੇਖ ਕੇ ਜਾਂਦੀ ਕੀ ਪਈ ਸੀ ਕਾਹਲੀ ਨੀ।
ਅਜੇ ਸਾਲ ਨੀ ਪੂਰਾ ਹੋਇਆ 
ਮੈਨੂੰ ਵਿਆਹ ਕੇ ਘੱਲੀ ਨੀ।
ਜੱਗ ਵਸੇਂਦਾ ਸਾਰਾ ਮਾਏ ਤੇਰੇ ਬਾਝੋਂ ਕੱਲੀ ਨੀ।

ਤੂੰ ਹੀ ਨਹੀਓ ਮਿਲਣਾ ਹੋਰ ਸਭ ਕੁਝ ਮਿਲ ਜਾਊ।
 ਪੈਣਗੇ ਤੇਰੇ ਭੁਲੇਖੇ, ਘਰ ਵੀ ਵੱਢ ਵੱਢ ਕੇ ਖਾਊ।
ਲੁੱਕ ਕੇ ਕਾਹਤੋ ਤੁਰਗੀ ,
ਨਾ ਕਦੇ ਗਈ ਸੀ ਕੱਲੀ ਨੀ।
ਜੱਗ ਵਸੇਂਦਾ ਸਾਰਾ ਮਾਏ ਤੇਰੇ ਬਾਝੋਂ ਕੱਲੀ ਨੀ

©Nirmal Nimana @ਮਾਤਾ ਬਲਦੇਵ ਕੌਰ
#baldev_kaur 
#nirmal_nimana
#nimana
#ਨਿਰਮਲ_ਨਿਮਾਣਾ
#ਨਿਮਾਣਾ
#baldev_kaur
#ਬਲਦੇਵ_ਕੌਰ

Follow us on social media:

For Best Experience, Download Nojoto

Home
Explore
Events
Notification
Profile