Nojoto: Largest Storytelling Platform
nirmalsingh1645
  • 34Stories
  • 98Followers
  • 270Love
    111Views

Nirmal Nimana

  • Popular
  • Latest
  • Video
7ed8e93746d0e55fed468344956435f6

Nirmal Nimana

ਸਰਕਾਰਾਂ ਨੂੰ ਸੂਰਮਿਆਂ ਦੇ ਬੋਲ ਰੜਕਦੇ ਨੇ,
 ਸੂਰਮੇ ਓਹੀ ਕੌਮਾਂ ਦੇ ਸੀਨੇ ਚ ਧੜਕਦੇ ਨੇ,
ਤੂਫ਼ਾਨ ਥੋੜਾ ਚਿਰ ਆਉਂਦੇ ਜਿਹੜੇ ਜੜ੍ਹਾਂ ਹਿਲਾਉਂਦੇ ਨੇ........
ਮਰਦਾਂ ਦੀਆਂ ਮਕਾਣਾ ਉੱਤੇ ਮਰਦ ਹੀ ਆਉਂਦੇ ਨੇ...

ਗੱਲ  ਰਾਜ ਦੀ ਕਰਨਗੇ ਪਿੱਛੋਂ ਤਖਤਾਂ ਵਾਲੇ ਜੋ,
 ਝੁਕਾਇਆ ਨਹੀਓ ਝੁਕਦੇ ਹੁੰਦੇ  ਅਣਖਾਂ ਵਾਲੇ ਜੋ,
ਮੁਰਦੇ ਜਿਊਦੇ ਫਿਰਦੇ, ਮਰਦ ਤਾਂ ਮਰ ਕੇ ਜਿਊਦੇ ਨੇ....
ਮਰਦਾਂ ਦੀਆਂ ਮਕਾਣਾ ਉੱਤੇ ਮਰਦ ਹੀ ਆਉਂਦੇ ਨੇ......

 ਮਾਰਿਆ ਸਰਕਾਰਾਂ ਨੇ ਸਾਨੂੰ ਗਦਾਰ ਕਹਿ ਕਹਿ ਕੇ,
ਅੱਤਵਾਦੀ, ਖਾੜਕੂ ਜਾਂ ਗੈਂਗਸਟਾਰ ਕਹਿ ਕਹਿ ਕੇ,
ਆਪਣੇ ਖੂਨ ਨਾ(ਲ) ਦਾਗ਼ ਗਦਾਰੀ ਵਾਲੇ ਲਹੁਦੇ ਨੇ....
ਮਰਦਾਂ ਦੀਆਂ ਮਕਾਣਾ ਉੱਤੇ ਮਰਦ ਹੀ ਆਉਂਦੇ ਨੇ.....

 ਹਾੜਾ ਸਿਵਿਆਂ ਵਿੱਚ ਮੱਚਦੀਆਂ ਅੱਗਾਂ ਰੋਕ ਲਵੋ
ਨਸਲਾਂ ਦੇ ਮਸਲੇ ਨੇ  ਲਹਿੰਦੀਆਂ  ਪੱਗਾਂ ਰੋਕ ਲਵੋ,
ਮਸਲੇ ਚੁੱਕਣ ਵਾਲੇ ਕਿਉ?ਅਸਲੇ ਉਠਾਉਂਦੇ ਨੇ?,....
ਮਰਦਾਂ ਦੀਆਂ ਮਕਾਣਾ ਉੱਤੇ ਮਰਦ ਹੀ ਆਉਂਦੇ ਨੇ...

ਉੱਠ ਕੇ ਆ ਪੰਜਾਬ ਜਾਂਦਾ ਜਦ ਜਾਂਦੇ ਜਹਾਨ ਵਿੱਚੋ,
ਨਾਹਰੇ ਜ਼ਿੰਦਾਬਾਦ ਦੇ ਗੂਜਦੇ ਫਿਰ ਸ਼ਮਸ਼ਾਨ ਵਿੱਚੋ,
ਮਰਿਆ ਮਗਰੋਂ ਮੇਲੇ ਪਹਿਲਾਂ
ਗਦਾਰ ਬਲੋਂਦੇ ਨੇ....
ਮਰਦਾਂ ਦੀਆਂ ਮਕਾਣਾ ਉੱਤੇ ਮਰਦ ਹੀ ਆਉਂਦੇ ਨੇ...

 ਪੰਜਾਬੀਓ ਥੋਡੇ ਹੱਥ ਦੇ ਵਿੱਚ ਕਮਾਨ  ਪੰਜਾਬ ਦੀ,
 ਸਾਂਭ ਲਿਉ ਬੋਲੀ ਬਾਣਾ ਤੇ ਸ਼ਾਨ ਪੰਜਾਬ ਦੀ,
ਸੁੱਤੀ ਕੌਮ ਜਗਾ ਕੇ ਸੂਰੇ ਸਦਾ ਲਈ ਸੌਂਦੇ ਨੇ,
ਮਰਦਾਂ ਦੀਆਂ ਮੁਕਾਣਾ ਉੱਤੇ ਮਰਦ ਹੀ ਆਉਂਦੇ ਨੇ

ਖੂਨ ਸਾਡੇ ਦੀ ਜਦ ਵੀ ਦਿੱਲੀ ਰਿਪੋਰਟ ਕਰਾਉਗੀ,
ਰਿਜਲਟ ਚ ਅਣਖ ਦਲੇਰੀ ਸਦਾ postive ਆਉਗੀ,
ਖੂਨ ਖੌਲੁਗਾ ,ਨਲੂਏ ਦੇ ਜਦ ਵਾਰਿਸ ਜਿਊਦੇ ਨੇ
ਮਰਦਾਂ ਦੀਆਂ ਮਕਾਣਾ ਉੱਤੇ ਮਰਦ ਹੀ ਆਉਂਦੇ ਨੇ
ਨਿਰਮਲ ਨਿਮਾਣਾ 9914363370

©Nirmal Nimana #parent
7ed8e93746d0e55fed468344956435f6

Nirmal Nimana

ਪਿਓ ਦੇ ਬਾਦੋ ਸਾਨੂੰ ਸੀ ਤੇਰੇ ਸਹਾਰੇ ਨੀ।
ਸੇਕਣ ਸੂਰਜ ਤੁਰਗੀ ,ਤੋੜਨ ਤੁਰਗੀ ਤਾਰੇ ਨੀ।
ਤੇਰੀ ਸਿੱਖਿਆ, ਯਾਦਾਂ,ਫੋਟੋਵਾਂ  ਸਾਡੇ ਪੱਲੇ ਨੀ।
ਜੱਗ ਵਸੇਦਾ ਸਾਰੇ ਮਾਏ ਤੇਰੇ ਬਾਝੋਂ ਕੱਲੇ ਨੀ।

ਸਭ ਘਰਾਂ ਵਾਲੇ ਨੇ ਹੋਗੇ ਨਹੀਓ ਛੱਤ ਮੇਰੇ ਸਿਰ ਤੇ।
ਜਾਣ ਵਾਲੀਏ ਅੰਮੜੀਏ ਰੱਖੀ ਹੱਥ ਮੇਰੇ ਸਿਰ ਤੇ।
ਜੀ ਕਰਦਾ  ਮੋੜ ਲਿਆਈਏ 
ਪਰ ਕੋਈ ਪੇਸ਼ ਨਾ ਚੱਲੇ ਨੀ।
ਜੱਗ ਵਸੇਂਦਾ ਸਾਰਾ ਮਾਏ ਤੇਰੇ ਬਾਝੋਂ ਕੱਲੇ ਨੀ।


ਸੁਖਾਲੇ ਵੇਲੇ ਹੋਗੀ ਸੀ ਦੋਹਤੇ ਪੋਤੇ ਵਾਲੀ ਨੀ।
ਵਿਆਹ ਵੇਖ ਕੇ ਜਾਂਦੀ ਕੀ ਪਈ ਸੀ ਕਾਹਲੀ ਨੀ।
ਅਜੇ ਸਾਲ ਨੀ ਪੂਰਾ ਹੋਇਆ 
ਮੈਨੂੰ ਵਿਆਹ ਕੇ ਘੱਲੀ ਨੀ।
ਜੱਗ ਵਸੇਂਦਾ ਸਾਰਾ ਮਾਏ ਤੇਰੇ ਬਾਝੋਂ ਕੱਲੀ ਨੀ।

ਤੂੰ ਹੀ ਨਹੀਓ ਮਿਲਣਾ ਹੋਰ ਸਭ ਕੁਝ ਮਿਲ ਜਾਊ।
 ਪੈਣਗੇ ਤੇਰੇ ਭੁਲੇਖੇ, ਘਰ ਵੀ ਵੱਢ ਵੱਢ ਕੇ ਖਾਊ।
ਲੁੱਕ ਕੇ ਕਾਹਤੋ ਤੁਰਗੀ ,
ਨਾ ਕਦੇ ਗਈ ਸੀ ਕੱਲੀ ਨੀ।
ਜੱਗ ਵਸੇਂਦਾ ਸਾਰਾ ਮਾਏ ਤੇਰੇ ਬਾਝੋਂ ਕੱਲੀ ਨੀ

©Nirmal Nimana @ਮਾਤਾ ਬਲਦੇਵ ਕੌਰ
#baldev_kaur 
#nirmal_nimana
#nimana
#ਨਿਰਮਲ_ਨਿਮਾਣਾ
#ਨਿਮਾਣਾ
#baldev_kaur
#ਬਲਦੇਵ_ਕੌਰ

@ਮਾਤਾ ਬਲਦੇਵ ਕੌਰ #baldev_kaur #nirmal_Nimana #nimana #ਨਿਰਮਲ_ਨਿਮਾਣਾ #ਨਿਮਾਣਾ #baldev_kaur #ਬਲਦੇਵ_ਕੌਰ

7ed8e93746d0e55fed468344956435f6

Nirmal Nimana

ਮਜ਼ਦੂਰ ਦਿਹਾੜੇ ' ਤੇ  
  ਦੁਨੀਆਂ ਭਰ ਦੇ ਸਾਰੇ
 ਮਜ਼ਦੂਰਾਂ ਨੂੰ 
ਲਾਲ ਸਲਾਮ

©Nirmal Nimana #nimana
7ed8e93746d0e55fed468344956435f6

Nirmal Nimana

ਜਿੰਨੀ ਫੁੱਲਾਂ ਵਿੱਚ ਸੁਗੰਧ ਹੋਵੇ।
ਜਿੰਨੀ ਚੰਦਨ ਵਿੱਚ ਠੰਡ ਹੋਵੇ ।
ਜਿੰਨੀ ਅੱਗ ਦੇ ਵਿੱਚ ਗਰਮਾਈ 
ਮੈਂ ਤੈਨੂੰ ਐਨਾ ਪਿਆਰ ਕਰਾਂ,,,,,
ਮੈਂ ਸੱਜਣਾ ਤੇਰੀ ਪਰਛਾਈ 
ਮੈਂ ਤੈਨੂੰ ਐਨਾ ਪਿਆਰ ਕਰਾਂ,,,

©Nirmal Nimana #ਨਿਰਮਲ_ਨਿਮਾਣਾ

#ਨਿਰਮਲ_ਨਿਮਾਣਾ

7ed8e93746d0e55fed468344956435f6

Nirmal Nimana

ਅਣਖੀ ਬੰਦੇ ਕਦੇ ਝੁਕਾਇਆ ਝੁਕਦੇ ਨਹੀਂ ਹੁੰਦੇ,, 
ਰੋਕ ਬੜਾ ਤੂੰ ਵੇਖਿਆ ਕਾਫ਼ਲੇ ਰੁਕਦੇ ਨਹੀਂ ਹੁੰਦੇ,,
ਲੁਕ ਕੇ ਨਹੀਂ, ਆਇਆ  ਸ਼ਰੇਆਮ ਨੱਚਦਾ
ਵੇਖ ਹਿੱਕ ਉੱਤੇ ਦਿੱਲੀਏ ਪੰਜਾਬ ਨੱਚਦਾ

ਕਦੇ ਭੁੱਲਣੀ ਨਹੀਂ ਸਾਨੂੰ ਵੀ 
ਚਰਾਸੀ(84) ਦਿੱਲੀਏ
ਯਾਦ ਤੈਨੂੰ ਵੀ ਰਹੂ ਦੋ ਸੌ ਅਠਾਸੀ(288)ਦਿੱਲੀਏ
ਲਾ ਕੇ ਹਾਕਮਾਂ ਨੂੰ ਮੂਹਰੇ  ਇਨਕਲਾਬ ਨੱਚਦਾ
ਤੇਰੀ ਹਿੱਕ ਉੱਤੇ ਦਿੱਲੀਏ ਪੰਜਾਬ ਨੱਚਦਾ


ਤੈਥੋਂ ਮੰਗਦੇ ਨਹੀਂ ਭੀਖ ਅਸੀਂ ਹੱਕ ਮੰਗਦੇ 
ਤੇਰੀ ਧਉਣ ਉੱਤੇ ਗੋਡਾ ਅਸੀਂ ਰੱਖ ਮੰਗਦੇ 
ਹਰ ਗੱਭਰੂ ਚ  ਭਗਤ ਆਜ਼ਾਦ ਨੱਚਦਾ
ਤੇਰੀ ਹਿੱਕ ਉੱਤੇ ਦਿੱਲੀਏ ਪੰਜਾਬ ਨੱਚਦਾ,,

ਲੱਗੇ ਲੰਗਰ ਤੇ ਵੱਜਦੇ ਨਗਾਰੇ ਵੇਖ ਲੈ
ਨਾਲੇ ਉੱਚੀ ਉੱਚੀ ਗੂੰਜਦੇ ਜੈਕਾਰੇ ਵੇਖ ਲੈ
ਜਿੱਤਿਆ ਕਈ ਵਾਰੀ ਇਤਿਹਾਸ ਦਸਦਾ
ਤੇਰੀ ਹਿੱਕ ਉੱਤੇ ਦਿੱਲੀਏ ਪੰਜਾਬ ਨੱਚਦਾ

ਪਾਣੀ ਫੁੱਲਾਂ ਨੂੰ ਪਵਾਕੇ ਦਿੱਤੇ ਕੰਡੇ ਇਹਨਾ ਨੇ
ਹਰਿਆਣਾ ਪੰਜਾਬ ਵੀ ਤਾਂ ਵੰਡੇ ਇਹਨਾਂ ਨੇ
ਇਕਜੁਟ ਹੋਇਆ ਹਿੰਦੂ ਸਿੱਖ ਖਾਨ ਨੱਚਦਾ
ਤੇਰੀ ਹਿੱਕ ਉੱਤੇ ਦਿੱਲੀਏ ਪੰਜਾਬ ਨੱਚਦਾ
 ਨਿਰਮਲ ਨਿਮਾਣਾ

©Nirmal Nimana #ਨਿਰਮਲ_ਨਿਮਾਣਾ 
#ਨਿਮਾਣਾ
#nirmal_Nimana 
#nimana

#ਨਿਰਮਲ_ਨਿਮਾਣਾ #ਨਿਮਾਣਾ #nirmal_Nimana #nimana

7ed8e93746d0e55fed468344956435f6

Nirmal Nimana

ਹੱਕਾਂ ਦੇ ਲਈ ਲੜਨਾ ਪੈਣਾ
 ਜੀਣ ਲਈ ਹੁਣ ਮਰਨਾ ਪੈਣਾ
 ਸੀਸ ਤਲੀ ਤੇ ਧਰਨਾ  ਪੈਣਾ
ਹੁਣ ਚੁੱਕ ਲੈ ਕਹੀ ਕੁਹਾੜੀ,,
ਕਿਸਾਨਾਂ ਖਿੱਚ ਤਿਆਰੀ,
ਜਵਾਨਾਂ ਖਿੱਚ ਤਿਆਰੀ
ਦਿੱਲੀ ਨਾਲ ਅੜੀ ਗਰਾਰੀ
ਜੱਟਾ ਖਿੱਚ ਤਿਆਰੀ,,,


ਕਿੱਦਣ ਦਾ ਲਾਇਆ ਧਰਨਾ
ਲਗਦਾ ਇੰਝ ਕੁਝ ਨਹੀਂ ਬਣਨਾ
ਸੰਘੀ ਤੋਂ ਪੈਣਾ ਜਾਲਮ ਫੜਨਾ
ਜੋ ਸਾਨੂੰ ਕਰੇ ਮੁਕਾਉਣ ਦੀ ਤਿਆਰੀ
ਕਿਸਾਨਾਂ ਖਿੱਚ ਤਿਆਰੀ,
ਜਵਾਨਾਂ ਖਿੱਚ ਤਿਆਰੀ
ਦਿੱਲੀ ਨਾਲ ਅੜੀ ਗਰਾਰੀ
ਜੱਟਾ ਖਿੱਚ ਤਿਆਰੀ,,,

©Nirmal Nimana #bhagatsingh
7ed8e93746d0e55fed468344956435f6

Nirmal Nimana

ਔਕਾਤ ਕੀ ਏ ਔਕੜਾਂ ਦੀ
 ਮੇਰੇ ਅੱਗੇ ਆਕੜੂ ।
ਸੀਨਾ ਤਾਣ ਸਾਹਮਣੇ 
ਪਹਾੜ ਬਣ  ਕੇ ਆ ਖੜੂ ।
ਕਾਮਯਾਬੀਆਂ 
ਨਾ ਮੱਲਣੇ ਮੈਦਾਨ ਬਾਪੂ ਓਏ
 ਨਾ ਤੂੰ ਫ਼ਿਕਰ ਕਰੀ,,
ਪੁੱਤ ਤੇਰਾ ਹੋ ਗਿਆ ਜਵਾਨ ਬਾਪੂ ਓਏ
 ਨਾ ਤੂੰ ਫ਼ਿਕਰ ਕਰੀ,,
ਧੀ ਤੇਰੀ ਹੋਗੀ ਆ ਜਵਾਨ ਬਾਪੂ ਓਏ 
ਨਾ ਤੂੰ ਫ਼ਿਕਰ ਕਰੀ..... 
*ਨਿਮਾਣਾ* #EscapeEvening 
#ਨਿਰਮਲ_ਨਿਮਾਣਾ 
#ਨਿਮਾਣਾ 
#ਨਿਰਮਲ 
#Nirmal_Nimana
#Nirmal
#Nimana

#EscapeEvening #ਨਿਰਮਲ_ਨਿਮਾਣਾ #ਨਿਮਾਣਾ #ਨਿਰਮਲ #nirmal_Nimana #Nirmal #nimana

7ed8e93746d0e55fed468344956435f6

Nirmal Nimana

ਕੁੱਝ ਪੰਨੇ ਕੀ ਫਟੇ ਜ਼ਿੰਦਗੀ ਦੀ ਕਿਤਾਬ ਦੇ
ਲੋਕਾਂ ਨੇ ਸਮਝ ਲਿਆ ਸਾਡਾ ਦੌਰ ਈ ਖ਼ਤਮ ਹੋ ਗਿਆ #IndiaLoveNojoto 
#nirmal_nimana
#nimana
#ਨਿਰਮਲ_ਨਿਮਾਣਾ
#ਨਿਮਾਣਾ

#IndiaLoveNojoto #nirmal_Nimana #nimana #ਨਿਰਮਲ_ਨਿਮਾਣਾ #ਨਿਮਾਣਾ

7ed8e93746d0e55fed468344956435f6

Nirmal Nimana

ਕੁੱਝ ਪੰਨੇ ਕੀ ਫਟੇ ਜ਼ਿੰਦਗੀ ਦੀ ਕਿਤਾਬ ਦੇ
ਲੋਕਾਂ ਨੇ ਸਮਝ ਲਿਆ ਸਾਡਾ ਦੌਰ ਈ ਖ਼ਤਮ ਹੋ ਗਿਆ #IndiaLoveNojoto 
#nirmal_nimana
#nimana
#ਨਿਰਮਲ_ਨਿਮਾਣਾ
#ਨਿਮਾਣਾ

#IndiaLoveNojoto #nirmal_Nimana #nimana #ਨਿਰਮਲ_ਨਿਮਾਣਾ #ਨਿਮਾਣਾ

7ed8e93746d0e55fed468344956435f6

Nirmal Nimana

ਅੰਗਰੇਜ਼ੀ ਤੇ ਪੰਜਾਬੀ ਦਾ ਵੀ ਬਹੁਤ ਫ਼ਰਕ ਹੁੰਦੈ,,
ਜੇ ਡੇਟ 'ਤੇ ਚੱਲੇ ਹੋ , ਤਾਂ ਰਿਸ਼ਤਾ ਜੋੜਣ ਚੱਲੇ ਹੋ ।
ਜੇ ਤਰੀਕ 'ਤੇ ਚੱਲੇ ਹੋ , ਤਾਂ ਰਿਸ਼ਤਾ ਤੋੜਨ ਚੱਲੇ ਹੋ। #nirmal_nimana
#nimana
#nirmal
#ਨਿਰਮਲ_ਨਿਮਾਣਾ
#ਨਿਮਾਣਾ
#ਨਿਰਮਲ #ਬਠਿੰਡਾ
#bathinda

#nirmal_Nimana #nimana #Nirmal #ਨਿਰਮਲ_ਨਿਮਾਣਾ #ਨਿਮਾਣਾ #ਨਿਰਮਲ #ਬਠਿੰਡਾ #Bathinda

loader
Home
Explore
Events
Notification
Profile