Nojoto: Largest Storytelling Platform

ਸਰਵੋਤਮ ਕਵਿਤਾਵਾਂ ਲੇਖਕ - ਗੋਰਖ ਪਾਂਡੇ ਲਿਪੀਅੰਤਰ - ਮਨਵੀ

ਸਰਵੋਤਮ ਕਵਿਤਾਵਾਂ

ਲੇਖਕ - ਗੋਰਖ ਪਾਂਡੇ
ਲਿਪੀਅੰਤਰ - ਮਨਵੀਰ ਪੋਇਟ 

ਆ ਜਾ ਭਰਾ ਬੇਚੂ ਆ ਜਾ
ਆ ਜਾ ਵੀਰ ਅਸ਼ਰਫ ਆ ਜਾ,
ਰਲ ਮਿਲ ਕੇ ਛੂਰਾ ਚਲਾਈਏ,
ਮਾਲਕ ਰੋਜ਼ਗਾਰ ਦਿੰਦਾ ਹੈ,
ਢਿੱਡ ਵੱਡ ਵੱਡ ਕੇ ਛੂਰਾ ਮੰਗਾਵੋ
ਫਿਰ ਮਾਲਕ ਦੀ ਦੁਆ ਮਨਾਵੋ
ਅਪਣਾ ਅਪਣਾ ਧਰਮ ਬਚਾਵੋ
ਰਲ ਮਿਲ ਕੇ ਛੂਰਾ ਚਲਾਵੋ
ਆਪਸ ਵਿਚ ਕਟ ਵਡ ਕੇ ਮਰ ਜਾਵੋ
ਛੂਰਾ ਚਲਾਵੋ ਧਰਮ ਬਚਾਵੋ
ਆਜੋ ਵੀਰੋ ਆਜੋ ਆਜੋ...

ਛੂਰਾ ਮਾਰ ਕੇ ਜੈਕਾਰੇ ਲਾਵੋ
ਹਰ ਹਰ ਸ਼ੰਕਰ
ਛੂਰਾ ਮਾਰ ਕੇ ਜੈਕਾਰੇ ਲਾਵੋ
ਅਲਾ੍ ਹੋ ਅਕਬਰ
ਰੌਲਾ ਖਤਮ ਹੋਣ ਤੇ
ਜੋ ਕੁਝ ਬਚ ਰਿਹਾ
ਓਹ ਸੀ ਛੂਰਾ
ਅਤੇ 
ਬਹਿੰਦਾ ਲਹੂ
ਇਸ ਵਾਰ ਦੰਗਾ ਬਹੁਤ ਵੱਡਾ ਸੀ
ਵਧੀਆ ਹੋਈ ਸੀ
ਖੂਨ ਦੀ ਵਰਖਾ
ਅਗਲੇ ਸਾਲ ਵਧੀਆ ਹੋਵੇਗੀ
ਫਸਲ
ਮਤਦਾਨ ਦੀ

©Adbi Rang
  #Facebook  #Instagram #Punjabi #Agressive #Poet #Poetry #political #soscuba