Find the Best ਗਰਚੇ Shayari, Status, Quotes from top creators only on Nojoto App. Also find trending photos & videos about
Satt Garcha
ਇਸ ਗੱਲ ਚ ਕੋਈ ਪਰਦਾ ਨੀ, ਕਿ ਮੇਰਾ ਤੇਰੇ ਬਿਨ ਸਰਦਾ ਨੀ। ਮੈਂ ਬਸ ਤੇਰੀ ਦੀਦ ਦਾ ਆਦੀ ਹਾਂ, ਮੈਂ ਕੋਈ ਰੱਬੀ ਕਲਮਾਂ ਪੜਦਾ ਨੀ। ਮੇਰੀ ਤਾਂ ਬਸ ਖਾਮੋਸ਼ ਮੁਹੱਬਤ ਏ, ਮੈਂ ਕੋਈ ਇਜਹਾਰ ਵੀ ਕਰਦਾ ਨੀ। #ਗਰਚੇ ਕੋਈ ਤੇਰੇ ਵਾਰੇ ਗੱਲ ਕਰੇ, ਦਿਲ ਮੇਰਾ ਇਹ ਵੀ ਜਰਦਾ ਨੀ। ਮੇਰੀ ਸਾਦਗੀ ਮੇਰੀ ਹਕੀਕਤ ਏ, ਮੈਂ ਕੋਈ ਵਾਧੂ ਸੁਪਨੇ ਘੜਦਾ ਨੀ। ਕਿ ਮੈਂ ਚੰਨ ਤਾਰੇ ਤੋੜ ਲਿਆਊਂ ਮੈ ਗੱਲ ਕੋਈ ਐਡੀ ਵੱਡੀ ਕਰਦਾ ਨੀ ਮੈਂ ਗੱਲ ਕੋਈ ਐਡੀ ਵੱਡੀ ਕਰਦਾ ਨੀ... @garcha_likhari #wallpaper
Satt Garcha
ਮੈਂ ਉਹ ਹਾਂ ਜੋ ਤੂੰ ਗੁਆਚ ਬੈਠੀ ਮੈਂ ਉਹ ਨਹੀਂ ਜੋ ਤੂੰ ਲੱਭ ਰਹੀ ਐ। ਮੈਂਨੂੰ ਪਤਾ ਤੇਰਾ ਤੂੰ ਚੀਜ ਕੀ ਏ, ਤੂੰ ਉਹ ਬੀਤੇ ਵੇਲੇ ਦੱਬ ਰਹੀ ਐ। ਅਸੀ ਤਾਂ ਜੀ ਸਦਕੇ ਨਿਭਾਈ ਸੀ, ਤੂੰ ਖੋਰੇ ਕਿਹੜੀ ਕਸਰ ਕੱਢ ਰਹੀ ਐ। ਬੂਟਾ ਲਾ ਕੇ ਹੱਥੀ ਇਸ਼ਕੇ ਦਾ, ਹੁਣ ਆਪਣੇ ਹੱਥੀ ਵੱਢ ਰਹੀ ਐਂ। ਚੱਲ ਕੋਈ ਨਾ #ਗਰਚੇ ਅਸੀ ਕੱਲੇ ਚੰਗੇ ਆ, ਜਿਉਂਦੀ ਰਹਿ ਜਿਸ ਨਾਲ ਹਾਸੇ ਵੰਡ ਰਹੀ ਐ @garcha_likhari #leaf
Satt Garcha
ਕਿ ਨਜਦੀਕ ਹਾਂ ਤੇਰੇ, ਤੂੰ ਦੂਰ ਨਾ ਸਮਝੀ, ਆਮ ਹਾਂ ਤੇਰੇ ਲਈ, ਮਸ਼ਹੂਰ ਨਾ ਸਮਝੀਂ। ਫਿਕਰਾਂ ਤੇ ਕੁਝ ਮਜਬੂਰੀਆਂ ਨੇ ਮੇਰੀਆਂ, ਸਮੇਂ ਦਾ ਦੋਸ਼ ਏ, ਮੇਰਾ ਕਸੂਰ ਨਾ ਸਮਝੀ। ਜਦੋਂ ਨਿਬੜ ਗਿਆ ਇਹ ਹਾਲਤਾਂ ਦਾ ਰੋਣਾ, ਆਊ ਤੇਰੇ ਦਰ ਮੈਂ ਕਿਸੇ ਹੋਰ ਦਾ ਨਈ ਹੋਣਾ। ਚੜਿਆ ਏ ਰੂਹ ਨੂੰ ਐਵੇਂ ਫਿਤੂਰ ਨਾ ਸਮਝੀਂ, ਕਿ ਨਜਦੀਕ ਹਾਂ ਤੇਰੇ, ਤੂੰ ਦੂਰ ਨਾ ਸਮਝੀ। ਸਾਡੇ ਸੁਪਨੇ ਨੇ ਸਾਂਝੇ, ਜੋ ਪੂਰੇ ਆ ਕਰਨੇ, ਉਮੀਦਾਂ ਤੂੰ ਰੱਖੀ, ਮੈਂ ਹੰਝੂ ਦੇਣੇ ਨਾ ਵਰਨ੍ਹੇ। ਉਮਰਾਂ ਤੋਂ ਪੱਕੇ ਹਾਂ ਤੂੰ ਬਲੂਰ ਨਾ ਸਮਝੀਂ, ਨਜਦੀਕ ਹਾਂ #ਗਰਚੇ , ਤੂੰ ਦੂਰ ਨਾ ਸਮਝੀ.. ਸਮੇਂ ਦਾ ਦੋਸ਼ ਏ, ਤੂੰ ਮੇਰਾ ਕਸੂਰ ਨਾ ਸਮਝੀ... @garcha_likhari #Love
Satt Garcha
ਉਹ ਤੁਰਦੇ ਰਹੇ ਕਿ ਪੈਂਡੇ ਬੜੇ ਹੀ ਲੰਮੇ ਸੀ, ਆਖਰ ਭੁਖੇ ਮਰਨ ਲਈ ਹੀ ਤਾਂ ਜੰਮੇ ਸੀ। ਕਸਰ ਕੋਈ ਨਾ ਛੱਡੀ ਬੇਘਰ ਕਰਨੇ ਦੀ, ਫਿਰ ਵੀ ਹਿੰਮਤ ਜੋੜੀ ਰਾਹੇ ਤੁਰਨੇ ਦੀ। ਕਿ ਕੁਛੜ ਚੁੱਕੇ ਬੱਚੇ, ਮਾਵਾਂ ਥੱਕੀਆਂ ਨਾ, ਢਿੱਡੋਂ ਖਾਲੀ ਨਿਆਣੇ ਆਸਾਂ ਡੱਕੀਆਂ ਨਾ। ਤੱਕੜੇ ਲਈ ਜਹਾਜ ਚੱਲਦੇ ਸਰਕਾਰਾਂ ਦੇ ਮਾੜੇ ਬੰਦੇ ਮਰਦੇ ਪੈਦਲ ਤੁਰਦੇ ਰਾਹਾਂ ਤੇ। ਕਿ ਤਾਕਤ ਕਿਥੇ ਦਿਸਦੀ ਵਿਕੀਆਂ ਵੋਟਾਂ ਦੀ ਸੀਨੇ ਤਾਈਂ ਰੜਕ ਪੈਦੀ ਵੱਜੀਆਂ ਚੋਟਾਂ ਦੀ। ਗੌਰ ਕਰੀਂ ਸਾਡੀ ਜੇ ਵਿਹਲ ਮਿਲੀ ਧਰਮਾਂ ਤੋਂ ਤੜਫ ਰਹੇ ਹਾਂ #ਗਰਚੇ ਚੈਨ ਉਡੀ ਕਰਮਾਂ ਚੋਂ #stay_home_stay_safe #garcha #writer
#stay_home_stay_safe #garcha #writer
read moreSatt Garcha
ਭੁੱਖ ਕੀ ਨੀ ਕਰਾਉਂਦੀ ਵਿੱਕ ਜਾਦੇ ਨੇ ਰੈਲੀਆਂ ਦੇ ਇਕੱਠ ਲਈ ਜਿੰਦਾਬਾਦ ਤੇ ਮੁਰਦਾਬਾਦ ਦੇ ਨਾਅਰੇ ਵੀ ਪਰ ਚੰਗਾ ਨੀ ਕੀਤਾ ਕਿ ਵੇਚ ਦਿੱਤੀ ਇਹਨਾਂ ਨੇ ਆਖਰ ਵੋਟ ਵੀ ਲੋਕ ਤੰਤਰ ਕੀ ਹੰਦੈ ਮਰ ਚੁੱਕੀ ਐ ਸੋਚ ਵੀ ਬਸ ਖਾਨਾ ਪੂਰਤੀ ਲਈ ਕਿ ਤਫਤੀਸ਼ ਹੋਣੀ ਆ ਗੁਨਾਹਗਾਰ ਕੌਣ ਸੀ ਮਰੀਆਂ ਲਾਸ਼ਾਂ ਤੋਂ ਪੁਛਿਓ ਲਾਚਾਰ ਕੌਣ ਸੀ। ਕੋਈ ਨਵੀਂ ਗੱਲ ਨੀਂ ਆ ਜਾਣੈ ਝਾਂਸੇ ਚ ਫੇਰ ਅੱਛੇ ਦਿਨਾਂ ਦੀ ਭਾਲ ਚ ਅਬਕੀ ਵਾਰ ਫੇਰ ਉਹੀ ਸਰਕਾਰ ਦੇ ਬੁਣੇ ਜਾਲ ਚ ਸ਼ੁਕਰ ਕਰਾਂਗੇ ਜੇ ਸੰਭਲ ਗਏ ਜੋ ਮਰ ਗਏ #ਗਰਚੇ ਉਹ ਮੁੜ ਕੇ ਤਾਂ ਕਿਤੇ ਆਉਣੇ ਨੀ ਪਰ ਚੇਤੇ ਰੱਖਣਾ "ਜਾਲਮ" ਹਾਕਮ ਫੇਰ ਬਣਾਉਣੇ ਨੀ ਜਾਲਮ ਹਾਕਮ ਫੇਰ ਬਣਾਉਣੇ ਨੀ.... Follow us Satt Garcha Contact 95926 31268 #modi #India #love #labour #poor #roti #punjab #fake #Politics
Satt Garcha
ਖਿਆਲ ਤਾਂ ਹੈ ਸਾਡਾ ਵੀ ਸਰਕਾਰਾਂ ਨੂੰ ਜਦ ਲੋੜ ਹੁੰਦੀ ਏ ਸਾਡੇ ਤਾਈਂ ਵੋਟ ਦੀ। ਮਜਦੂਰ ਹਾਂ ਤੇ ਮਜਬੂਰ ਵੀ ਬੜੇ ਸੀ ਕਦੇ ਅਵਾਜ ਨੀ ਗੂੰਜੀ ਸਾਡੀ ਚੋਟ ਦੀ। ਢਿੱਡ ਨੇ ਬੋਲਣ ਲਾ ਦਿੱਤਾ ਏਨਾਂ ਅੱਗੇ ਪਹਿਲਾਂ ਜੁਬਾਨ ਜਿਹੜੀ ਖਾਮੋਸ਼ ਸੀ। ਕੀ ਪਤਾ ਏ #ਗਰਚੇ ਜਾਲਮ ਹਾਕਮਾਂ ਨੂੰ ਖੂਨ ਸਾਡਾ ਮੁੱਢ ਤੋਂ ਹੀ ਸਰਫਰੋਸ਼ ਸੀ। ਬਾਗੀ ਵੀ ਹਾਂ ਇਕੱਲੇ ਕਿਰਤੀ ਨਾ ਜਾਣੀ ਖੇਰੂੰ ਖੇਰੂੰ ਕਰ ਦੇਣੀ ਰਾਜਨੀਤੀ ਵੋਟ ਦੀ। @garcha_likhari #Labourday
Satt Garcha
ਖਿਆਲ ਤਾਂ ਹੈ ਸਾਡਾ ਵੀ ਸਰਕਾਰਾਂ ਨੂੰ ਜਦ ਲੋੜ ਹੁੰਦੀ ਏ ਸਾਡੇ ਤਾਈਂ ਵੋਟ ਦੀ। ਮਜਦੂਰ ਹਾਂ ਤੇ ਮਜਬੂਰ ਵੀ ਬੜੇ ਸੀ ਕਦੇ ਅਵਾਜ ਨੀ ਗੂੰਜੀ ਸਾਡੀ ਚੋਟ ਦੀ। ਢਿੱਡ ਨੇ ਬੋਲਣ ਲਾ ਦਿੱਤਾ ਏਨਾਂ ਅੱਗੇ ਪਹਿਲਾਂ ਜੁਬਾਨ ਜਿਹੜੀ ਖਾਮੋਸ਼ ਸੀ। ਕੀ ਪਤਾ ਏ #ਗਰਚੇ ਜਾਲਮ ਹਾਕਮਾਂ ਨੂੰ ਖੂਨ ਸਾਡਾ ਮੁੱਢ ਤੋਂ ਹੀ ਸਰਫਰੋਸ਼ ਸੀ। ਬਾਗੀ ਵੀ ਹਾਂ ਇਕੱਲੇ ਕਿਰਤੀ ਨਾ ਜਾਣੀ ਖੇਰੂੰ ਖੇਰੂੰ ਕਰ ਦੇਣੀ ਰਾਜਨੀਤੀ ਵੋਟ ਦੀ। @garcha_likhari #Labourday
Satt Garcha
ਕਿ ਰੰਗ ਲੱਗਣ ਹਰ ਵਿਹੜੇ, ਬਸ ਇਹੋ ਦੁਆਵਾਂ ਮੰਗਦੇ। ਰਹਿਣ ਹੱਸਦੇ-ਵੱਸਦੇ ਲੋਕੀਂ ਮੌਕੇ ਬਣਨ ਨਾ ਕਦੇ ਜੰਗ ਦੇ। ਇਹ ਕੂੜ ਨਫਰਤ ਮਿਟਜੇ, ਗਲ ਲੱਗੀਏ ਫਿਰ ਸਭਦੇ। ਵਿਛੜੇ ਵੀ ਮਿਲ ਜਾਵਣ, ਰਿਸ਼ਤੇ ਸੌਖੇ ਨਈਓ ਲੱਭਦੇ। ਖਿੜਿਆ ਰਹੇ ਗੁਲਾਬ ਵੀ, ਸਦਾ ਮਹਿਕਾਂ ਰਹਿਣ ਵੰਡਦੇ। ਰੰਗ ਲੱਗੇ ਹਰ ਵਿਹੜੇ #ਗਰਚੇ ਬਸ ਇਹੋ ਦੁਆਵਾਂ ਮੰਗਦੇ। ਰੰਗ ਲੱਗੇ ਹਰ ਵਿਹੜੇ #ਗਰਚੇ ਬਸ ਇਹੋ ਦੁਆਵਾਂ ਮੰਗਦੇ।
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited