Find the Best yuvighuman Shayari, Status, Quotes from top creators only on Nojoto App. Also find trending photos & videos aboutyuvi in ipl 2020, yuvi quotes, yuvi singh, yuvi official video, yuvi images hd 10,
Yuvraj Singh Ghuman
ਪਹਿਲਾ ਸੀ ਤੂੰ ਨਾਜ਼ੁਕ ਜਹੀ ਪਰੀ ਅੱਲੜੇ ਹੁਣ ਕਹਿਰ ਕਰਦੀ ਫਿਰੇਂ ਪੁਗਾਉਣ ਨੂੰ ਅਰੀ ਅੱਲੜੇ ਨਾ ਵੈਲੀ ਨਾ ਗੁੰਡਾ… ਮਾਸਟਰਾਂ ਦਾ ਮੁੰਡਾ… ਉਹ ਦੇ ਹੁੰਦਿਆਂ ਨਾ ਕਿਸੇ ਤੋਂ ਡਰੀ ਅੱਲੜੇ ©Yuvraj Singh Ghuman #yuvighuman
Yuvraj Singh Ghuman
ਨਾ ਜਾਤ ਪਾਤ ਤੋਂ ਉੱਤੇ ਨੇ...! ਅੱਜ ਵੀ ਰਾਜੇ ਕੁੱਤੇ ਨੇ...! ਕਿੰਝ ਆਖਾ ਨਜ਼ਰਾਂ ਮਿਲਾਕੇ ਮੈਂ ਨਾਨਕਾ.., ਤੇਰੇ ਸਿੱਖ ਜਮੀਰੋ ਸੁੱਤੇ ਨੇ...! ©Yuvraj Singh Ghuman #yuvighuman
Yuvraj Singh Ghuman
ਕਿੰਨੀ ਨਫ਼ਰਤ ਹੈ ਇੱਥੇ ਇਨਸਾਨ ਨੂੰ ਇਨਸਾਨ ਤੋਂ… ਮੇਰਾ ਤਾਂ ਵਿਸ਼ਵਾਸ ਉੱਠ ਗਿਆ ਪੁਜਾਰੀ ਦੇ ਭਗਵਾਨ ਤੋਂ… ©Yuvraj Singh Ghuman #yuvighuman
Yuvraj Singh Ghuman
ਸੱਜਣ ਨੂੰ ਠੱਗ ਕਹਿਣ ਤੋਂ ਪਹਿਲਾਂ ਸਿੱਖਾਂ ਆਪਣੇ ਵੀ ਮਜ਼ੀ ਥੱਲੇ ਸੋਟਾ ਮਾਰਲੀ… ਕੁੱਝ ਨਹੀਓ ਹੋਣਾ ਇਸ ਨਾਲ ਚਾਹੇ ਲੱਖ ਵਾਰੀ ਗੁਰਬਾਣੀ ਦਾ ਕੋਟਾ ਮਾਰਲੀ… ਗੱਲ ਮੁੱਕਦੀ "ਘੁੰਮਣਾਂ" ਸਮਝਣ ਨਾਲ, ਘੱਟੋ ਘੱਟ ਇੱਕ ਵਾਰੀ ਤਾਂ ਗੁਰਬਾਣੀ ਨੂੰ ਵਿਚਾਰਲੀ… ©Yuvraj Singh Ghuman #yuvighuman
Yuvraj Singh Ghuman
ਸਿੱਖਣ ਵਰਗੀ ਕੋਈ ਆਦਤ ਨਹੀਂ… ਇਸ਼ਕ ਤੋਂ ਵੱਡੀ ਕੋਈ ਇਬਾਦਤ ਨਹੀਂ… ©Yuvraj Singh Ghuman #yuvighuman
Yuvraj Singh Ghuman
ਨਾ ਗਰੀਬਾਂ ਦੀ ਨਾ ਅਮੀਰਾਂ ਦੀ! ਅਸਲ ਮੌਜ਼ 'ਘੁੰਮਣਾਂ' ਫਕੀਰਾਂ ਦੀ! ਜਿਹੜੇ ਯਾਰ ਦੇ ਨਾਮ ਸਹਾਰੇ ਜੀਹ ਲੈਂਦੇ, ਉਹ ਰਹਿਮਤ ਏ ਅਵੱਲੀ ਪੀਰਾਂ ਦੀ! ਜਿਹੜਾ ਜਾਣਦਾ ਏ ਸਾਰ ਸਾਡੀਆ ਪੀੜਾਂ ਦੀ… ਜੈ ਓਸ ਨਾਨਕ ਸ਼ਾਹ ਵਰਗਿਆ ਪੀਰਾਂ ਦੀ… ©Yuvraj Singh Ghuman #yuvighuman
Yuvraj Singh Ghuman
ਮੋਦੀ ਨੇ ਲੁੱਟ ਲਾਏ ਓਹਨਾਂ ਦੇ ਚੈਨ ਨੀ… ਹੁਣ ਹੋਏ ਫਿਰਦੇ ਨੇ ਵਿਚਾਰੇ ਬੇਚੈਨ ਨੀ… ਮੋਦੀਆ ਤੈਨੂੰ ਆਇਆ ਨਾ ਓਹਨਾਂ ਉੱਤੇ ਤਰਸ ਵੇਂ ਜਿਹਨਾ ਦੇ ਸੀ ਮਿਲੀਅਨ ਵਿੱਚ ਫਾਲੋਅਰਸ ਵੇਂ ਨਾ ਹੁਣ ਫਾਲੋਅਰਸ ਨੇ 'ਤੇ ਨਾ ਹੀ ਹੁਣ ਕੋਈ ਫੈਨ ਨੀ… ਕਹਿੰਦੇ ਮੋਦੀ ਨੇ ਕਰਤੀ ticktok ਬੈਨ ਨੀ… ਕਹਿੰਦੇ ਮੋਦੀ ਨੇ ਕਰਤੀ ticktok ਬੈਨ ਨੀ… 😁🥳 ©Yuvraj Singh Ghuman #yuvighuman
Yuvraj Singh Ghuman
ਦੋੜਾਂ ਲਾਉਣੀਆ…🏃 ਜਿੱਦਾ ਪੁਗਾਉਣੀਆ…💪 ਕੰਮ ਸੌਖਾ ਨਹੀਂ! ©Yuvraj Singh Ghuman #yuvighuman
Yuvraj Singh Ghuman
ਕੁੱਝ ਲੋਕ ਮੱਖੀਆਂ ਵਰਗੇ ਹੁੰਦੇ ਨੇ, ਜਾਣ - ਜਾਣ ਕੇ ਜਖਮਾਂ ਉੱਤੇ ਬਹਿਣਗੇ… ਪਰ ਇਹਨਾਂ ਦੀ ਰੌਲੀ ਨਾਲੋਂ, ਚਰਚੇ ਸਾਡੀ ਚੁੱਪ ਦੇ ਰਹਿਣਗੇ… ©Yuvraj Singh Ghuman #yuvighuman
Yuvraj Singh Ghuman
ਸਰਬਸਾਂਝੀ ਜਾਤ ਮੇਰੀ, ਸਰਬਸਾਂਝਾ ਪਰਮਾਤਮਾ ਮੇਰਾ… ਸਰਬਸਾਂਝੀ ਅਰਦਾਸ ਮੇਰੀ, ਸਰਬਸਾਂਝਾ ਖਾਤਮਾ ਮੇਰਾ… ©Yuvraj Singh Ghuman #yuvighuman