Nojoto: Largest Storytelling Platform
jinderdhillon1890
  • 8Stories
  • 35Followers
  • 29Love
    0Views

Jinder Dhillon

  • Popular
  • Latest
  • Video
9e83eec00d1b8ff1508d2f64bf851213

Jinder Dhillon

ੳੁੱਡਣਾ ਪੈਂਦਾ ਅਾਖਿਰ ਨੂੰ,ਨਾ ਰੱਖਿਅਾਂ ਰਹਿੰਦੀ ਧੀ ਤੇ ਕੂੰਜ ਮਾਏ
ਤੇਰੇ ਕੋਲੋਂ ਵੱਖ ਹੋਈ ਬੋਲਾਂ ਖੂਨ ਤੇਰੇ ਦੀ ਬੂੰਦ ਮਾਏ

ਜਿੱਥੇ ਸਖੀਅਾਂ ਦੇ ਨਾਲ ਖੇਡੀ ਚਾਰ ਚੁਫੇਰਾ ਯਾਦ ਅਾੳੁਂਦਾ ਏ
ਚਿੜੀ ਤੇਰੀ ਨੂੰ ਮਾਏ ਤੇਰਾ ਵਿਹੜਾ ਯਾਦ ਅਾੳੁਂਦਾ ਏ

ਵਿਹੜੇ ਅਾਈਅਾਂ ਚਿੜੀਅਾਂ ਦੇ ਨਾਲ ਕਰਦੀ ਹਾਂ ਨਿੱਤ ਗੱਲਾਂ ਮੈਂ
ਵਿੱਚ ਖਿਅਾਲਾਂ ਤੇਰੇ ਘਰ ਨੂੰ ਅਾੳੁਂਦੇ ਰਾਹ ਤੇ ਚੱਲਾਂ ਮੈਂ

ਚੁੰਨੀ ਲੜ ਬੰਨ ਕੇ ਤੋਰੇ ਸੀ ਸੰਸਕਾਰ ਲਏ ਮੈਂ ਖੋਲ ਮਾਏ
ਧੀ ਤੇਰੀ ਨੇ ਸਹੁਰੇ ਘਰ ਨਹੀਂ ਕੱਢਿਅਾ ੳੁੱਚਾ ਬੋਲ ਮਾਏ

ਘਰ ਦੀ ਦੇਹਲੀ ਵਰਗਾ ਲੱਗੇ ਪਿੰਡ ਵੱਲ ਜਾਂਦਾ ਰਾਹ ਮੈਨੂੰ
ਪਿੰਡ ਵੱਲੋਂ ਅਾਇਅਾ ਹਵਾ ਦਾ ਬੁੱਲਾ ਲੱਗਦਾ ਤੇਰਾ ਸਾਹ ਮੈਨੂੰ

ਤੇਰੇ ਘਰ ਵਰਗਾ ਹੀ ਮਿਲ ਗਿਅਾ ਸੁੱਖ ਨਾਲ ਦੂਜਾ ਘਰ ਮੈਨੂੰ
ਜੜ ਜੁੜੀ ਹੈ ਨਾਲ ਤੇਰੇ ਤਾਂ ਹੀ ਚੇਤੇ ਲੈਂਦੀ ਕਰ ਤੈਨੂੰ

ਏਥੇ ਵੀ ਛਿਪਦਾ ਸੂਰਜ ਜੋ ਦਿਖਦਾ ਸੀ ਤੇਰੇ ਬਨੇਰੇ ਤੋਂ
ਲੱਗੇ ਭਰਾਵਾਂ ਵਰਗਾ ਮੈਨੂੰ ਚਮਕਦਾ ਚੰਨ ਹਨੇਰੇ ਚੋਂ

ਜਨਮ ਜਨਮ ਮੈਂ ਤੇਰੀ ਕੁੱਖ ਦੇ ਨਾਲ ਹੀ ਰਿਸ਼ਤੇਦਾਰੀ ਲੋਚਾਂ
ਪਿੳੁ ਦੇ ਲਾਡ ਪਿਅਾਰ ਨੂੰ ਮੰਗਾਂ ਵੀਰੇ ਦੀ ਸਰਦਾਰੀ ਲੋਚਾਂ

ਕਾਲਜਾ ਠੰਡਾ ਪੇਕਿਓਂ ਅਾੳੁਦੀਅਾਂ ਠੰਡੀਅਾਂ ਹਵਾਵਾਂ ਨਾਲ ਹੀ ਹੁੰਦੈ
ਕਹਿ ਗਏ ਸੱਚ ਸਿਅਾਣੇ ਜਿੰਦਰਾ ਪੇਕਾ ਘਰ ਤਾਂ ਮਾਵਾਂ ਨਾਲ ਹੀ ਹੁੰਦੈ ਧੀ ਦੇ ਬੋਲ

ਧੀ ਦੇ ਬੋਲ

9e83eec00d1b8ff1508d2f64bf851213

Jinder Dhillon

ਹੁਣ ਤੱਕ ਦਿਨ ਗੁਮਨਾਮੀ ਚ ਹੰਢਾਏ ਅਸੀਂ
ਧੰਨਵਾਦ ਤੇਰਾ ਤੇਰੀ ਨਜਰ ਚ ਅਾਏ ਅਸੀਂ
ਪਰ ਬਦਲ ਨੀ ਸਕਦੀ ਮੈਂ ਚਾਲ ਅੜਿਅਾ 
ਵੇ ਮੱਥੇ ਵਾਲੀਅਾਂ ਲਕੀਰਾਂ ਦੀ
ਤੇਰੇ ਰੁਤਬੇ ਦੀ ਝਾਲ ਨਹੀੳਂ ਝੱਲ ਸਕਦੀ 
ਵੇ ਸਾਡੀ ਛੱਤ ਹੈ ਸ਼ਤੀਰਾਂ ਦੀ

ਇੱਜਤਾਂ ਦਾ ਪਰਦਾ ਬੜਾ ਮਹਿੰਗਾ ਹੁੰਦਾ ਸੋਹਣਿਅਾ
ਇੱਕ ਦਾਗ ਲੱਗਿਅਾ ਨਹੀਂ ਲਹਿੰਦਾ ਹੁੰਦਾ ਸੋਹਣਿਅਾ
ਜਿੳੁਂਦੇ ਜੀਅ ਹੋ ਜਾੳੂਗਾ ਵੇ ਮਰਨ ਸਾਡਾ 
ਜੇ ਧੌਣ ਨੀਵੀਂ ਹੋਗੀ ਵੀਰਾਂ ਦੀ
ਤੇਰੇ ਰੁਤਬੇ ਦੀ ਝਾਲ ਨਹੀੳਂ ਝੱਲ ਸਕਦੀ 
ਵੇ ਸਾਡੀ ਛੱਤ ਹੈ ਸ਼ਤੀਰਾਂ ਦੀ

ਦੇੳੂਗਾ ਗਵਾਹੀ ਹਰ ਬੰਦਾ ਮੂਹੋਂ ਬੋਲ ਕੇ
ਰੱਖਿਅਾ ਨੀ ਘਰ ਦਾ ਵੇ ਬੂਹਾ ਕਦੇ ਖੋਲ ਕੇ
ਹੋਈ ਨੀ ਚਾਹਤ ਸਾਡੀ ਬਣਨ ਲਈ 
ਵੇ ਕਦੇ ਸਹਿਬਾਂ ਅਤੇ ਹੀਰਾਂ ਦੀ
ਤੇਰੇ ਰੁਤਬੇ ਦੀ ਝਾਲ ਨਹੀੳਂ ਝੱਲ ਸਕਦੀ 
ਵੇ ਸਾਡੀ ਛੱਤ ਹੈ ਸ਼ਤੀਰਾਂ ਦੀ

ਜਿੰਦਰਾ ਲਕੀਰਾਂ ਰੱਬ ਅਾਪ ਵਾਹ ਕੇ ਤੋਰਦਾ
ਚਲਦਾ ਨੀ ਹੱਕ ਇਹਨਾਂ ੳੁੱਤੇ ਕਿਸੇ ਹੋਰ ਦਾ
ਸੋਚਿਅਾ ਸਾਡੇ ਲਈ ਤੈਨੂੰ ਲੱਗਜੇ ਦੁਅਾ 
ਸੱਚੇ ਫੱਕਰਾਂ ਤੇ ਪੀਰਾਂ ਦੀ
ਤੇਰੇ ਰੁਤਬੇ ਦੀ ਝਾਲ ਨਹੀੳਂ ਝੱਲ ਸਕਦੀ 
ਵੇ ਸਾਡੀ ਛੱਤ ਹੈ ਸ਼ਤੀਰਾਂ ਦੀ ਸ਼ਤੀਰਾਂ ਦੀ ਛੱਤ

ਸ਼ਤੀਰਾਂ ਦੀ ਛੱਤ

9e83eec00d1b8ff1508d2f64bf851213

Jinder Dhillon

ਮਿਹਨਤ ਵਾਲੀ ਕਲਮ ਨਾਲ ਬਣਾ ਸੁਪਨਿਅਾਂ ਦੀ ਤਸਵੀਰ ਯਾਰਾ
ਤੇਰੇ ਕਰਮ ਨੇ ਤੇਰੇ ਹੱਥ ਵਿੱਚ ਲਿਖ ਖੁਦ ਅਾਪਣੀ ਤਕਦੀਰ ਯਾਰਾ
ਜਿੰਦਰ....#76 #positivity
9e83eec00d1b8ff1508d2f64bf851213

Jinder Dhillon

ਕਦੇ ਕਦੇ ਖਾਲੀ ਸਫੇ ਕਈ ਸਵਾਲ ਪੁੱਛਦੇ
ਕਦੇ ਕਲਮਾਂ ਤੋਂ ਰਹਿੰਦੇ ਮੇਰਾ ਹਾਲ ਪੁੱਛਦੇ

ਕਦੇ ਲਿਖਣ ਲਈ ਕਹਿੰਦੇ ਤਨਹਾਈ ਵਾਲੇ ਦਿਨ
ਕਦੇ ਕਹਿੰਦੇ ਲਿਖ ਦਿਨ ਜਿਹੜੇ ਕੱਟੇ ਰੋਏ ਬਿਨ

ਕਦੇ ਦਿਲ ਦਹਿਲੀਜ ੳੁੱਤੇ ਫਿਕਰਾਂ ਦੀ ਭੀੜ ਲਿਖਾਂ
ਅੱਲੇ ਜਖਮਾਂ ਚੋਂ ਰਹਿੰਦੀ ਰਿਸਦੀ ਜੋ ਪੀੜ ਲਿਖਾਂ

ਸ਼ਕਲਾਂ ਤੇ ੩ੁੱਲ ਕੀਤਾ ਪਿਅਾਰ ਲਿਖ ਦੇਵਾਂ
ਕਦੇ ੩ੁੱਲ ਕੇ ਜੋ ਝਲਣੀ ਪਈ ਮਾਰ ਲਿਖ ਦੇਵਾਂ

ਕਦੇ ਕਦੇ ਮੈਂ ਹਾਲਾਤੋਂ ਮਜਬੂਰ ਹੋਕੇ ਲਿਖਾਂ 
ਕਦੇ ਕਦੇ ਜੱਗ ਦੁਨੀਅਾ ਤੋਂ ਦੂਰ ਹੋਕੇ ਲਿਖਾਂ

ਕਦੇ ਦਰਦਾਂ ਨੂੰ ਸ਼ਬਦ ਨਾ ਮੰਗੇ ਮਿਲਦੇ
ਕਦੇ ਕਦੇ ਸ਼ਬਦਾਂ ਦਾ ਮੈਂ ਹਜੂਰ ਹੋ ਕੇ 

ਕਦੇ ਯਾਰਾਂ ਸਿਰੋਂ ਖੁਦ ਦੀ ਜੋ ਹੋਈ ਪਹਿਚਾਣ ਲਿਖਾਂ
ਸਾਹਾਂ ਦਾ ਨੀ ੳਨਾਂ ਜਿਨਾਂ ਯਾਰੀਅਾਂ ਦਾ ਮਾਣ ਲਿਖਾਂ

ਗੱਲ ਮੁੱਕੀ ਅਾਪ ਬੀਤੀ ਲਿਖ ਲਿਖ ਗਾਈ ਜਾਵਾਂ
੩ਾਇਰੀਅਾਂ ਨੂੰ ਭਰੀ ਜਾਵਾਂ ਕਲਮਾਂ ਮੁਕਾਈ ਜਾਵਾਂ #korekagaz#aapbeeti
9e83eec00d1b8ff1508d2f64bf851213

Jinder Dhillon

ਵਕਤ ਨੇ ਬਦਲੀ ਚਾਲ ਮਸਾਂ ਹੀ ਸੰਭਲੇ ਹਾਂ
ਤੇਰੀ ਯਾਦ ਕਿੳੁਂ ਮੁੜ ਮੁੜ ਮੇਰੇ ਰਾਹ ਵਿੱਚ ਅਾੳੁਣ ਲੱਗੀ

ਮੇਰੀ ਵਫਾ ਨੂੰ ਸੂਲੀ ਟੰਗ ਕੇ ਖੁਸ਼ੀ ਮਨਾੳੁਣ ਵਾਲੀਏ ਨੀ
ਤੂੰ ਸੁਪਨਿਅਾਂ ਵਿੱਚ ਵੀ ਕਾਤਿਲ ਬਣ ਕੇ ਅਾੳੁਣ ਲੱਗੀ #teriyaad#trytoforget
9e83eec00d1b8ff1508d2f64bf851213

Jinder Dhillon

ਤੈਥੋਂ ਬਿਨ ਵੀ ਮਰ ਕੇ ਤੁਰ ਚੱਲੇ   
ਚੰਗਾ ਹੁੰਦਾ ਜੇ ਤੂੰ ਅਾ ਜਾਂਦੀ          
ਮੈਥੋਂ ਗੀਤ ਨਾਲ ਨੀ ਚੱਕੇ ਗਏ
  ਤੂੰ ਗੀਤਾਂ ਨੂੰ ਦਫਨਾ ਜਾਂਦੀ       

                                            ਪਰ ਪੜ ਕੇ ਤੂੰ ਵੀ ਹੱਸਣਾ ਸੀ                                                 
ਕਿ ਕੀ ਲਿਖ ਲਿਖ ਕੇ ਗਾੳੁਂਦਾ ਰਿਹਾ
ਜਿੱਦਾਂ ਮੈਂ ਕਿਸੇ ਨੂੰ ਚਾਹੁੰਦੀ ਸੀ 
“ਜਿੰਦਰ” ਵੀ ਮੈਨੂੰ ਚਾਹੁੰਦਾ ਰਿਹਾ #alvida#sadmood#end

Follow us on social media:

For Best Experience, Download Nojoto

Home
Explore
Events
Notification
Profile