Nojoto: Largest Storytelling Platform
gurvindersingh5155
  • 261Stories
  • 281Followers
  • 3.0KLove
    19.2KViews

Gurvinder Singh

ਬਸਖੇੜੀਆ

  • Popular
  • Latest
  • Repost
  • Video
81351cd768815471a5ed3805ddab023a

Gurvinder Singh

.























.

©Gurvinder Singh #feather
81351cd768815471a5ed3805ddab023a

Gurvinder Singh

ਨਿੱਕੀ ਉਮਰੇ ਬਾਬੇ ਹੋ ਗਏ ਲਾਲ ਗੁਰਾਂ ਦੇ ਸੋਹਣੇ
ਨੀਹਾਂ ਦੇ ਵਿਚ ਕਿਧਰੇ ਖੋ ਗਏ ਲਾਲ ਗੁਰਾਂ ਦੇ ਸੋਹਣੇ 

ਦਾਦੀ ਤੋਰੇ ਪੋਤਰਿਆਂ ਨੂੰ ਮੁੜਕੇ ਪਰਤ ਨ ਆਉਣਾ 
ਖੇਡਣ ਉਮਰੇ ਖੇਡ ਗਏ ਉਹ ਖੁਦ ਦਾ ਤਨ ਖਿਡਾਉਣਾ 
ਪਾਕ ਲਹੂ ਨਾਲ ਸਿੰਜਕੇ ਧਰਤੀ ਤੁਰ ਗਏ ਆਪ ਪ੍ਰਾਹੁਣੇ
ਨਿੱਕੀ ਉਮਰੇ ਬਾਬੇ ਹੋ ਗਏ  ਲਾਲ ਗੁਰਾਂ ਦੇ ਸੋਹਣੇ
 
ਵਿਚ ਨੀਹਾਂ ਦੇ ਲੁਕਗਏ ਦੋਵੇੰ ਝਾਲ ਝਲੀ ਨ ਜਾਵੇ
ਗੋਬਿੰਦ ਦੇ ਲਾਲਾਂ ਨੂੰ ਦਸੋ ਕਿਹੜੀ ਕੰਧ ਲੁਕਾਵੇ 
ਕੰਧ ਵੀ ਕੰਬੀ ਤੇ ਕੁਰਲਾਈ ਮੈਥੋਂ ਪਾਪ ਨਹੀਂ ਹੋਣੇ
ਨਿੱਕੀ ਉਮਰੇ ਬਾਬੇ ਹੋ ਗਏ  ਲਾਲ ਗੁਰਾਂ ਦੇ ਸੋਹਣੇ

ਕੰਧ ਡਿਗੀ ਜਦ ਲਾਲ ਡਿਗੇ ਤਦ ਦੋਵੇਂ ਹੀ ਬੇਹੋਸ਼ ਪਏ
ਲਾਲ ਗੁਰਾਂ ਦੇ ਇਟਾਂ ਦੇ ਵਿਚ ਵੇਖੋ ਕਿੰਝ ਖਾਮੋਸ਼ ਪਏ
ਬੈਠੀ ਦਾਦੀ ਮਾਰ ਚੌਂਕੜਾ ਗੀਤ ਸ਼ਗਨ ਦੇ ਗਾਉਣੇ
ਨਿੱਕੀ ਉਮਰੇ ਬਾਬੇ ਹੋ ਗਏ ਲਾਲ ਗੁਰਾਂ ਦੇ ਸੋਹਣੇ

ਸ਼ਾਸ਼ਲ ਬਾਸ਼ਲ ਕਹਰ ਕਮਾਇਆ ਧੌਣੋਂ ਫੜਕੇ ਲਾਲਾਂ ਨੂੰ 
ਸਾਹ ਰਗ ਨੂੰ ਵਡਿਆ ਪਾਪੀ ਧੌਣੋਂ ਫੜਕੇ ਲਾਲਾਂ ਨੂੰ 
ਤੜਫ ਰਹੇ ਸੀ ਧੜ ਦੋਹਾਂ ਦੇ ਬਣਕੇ ਰੇਤ ਖਿਡਾਉਣੇ 
ਨਿੱਕੀ ਉਮਰੇ ਬਾਬੇ ਹੋ ਗਏ ਲਾਲ ਗੁਰਾਂ ਦੇ ਸੋਹਣੇ

ਵੀਰ ਵਡੇ ਨੂੰ ਤੋਰਕੇ ਨਿਕੜਾ ਤੜਫ ਰਿਹਾ ਸੀ ਆਧ ਘੜੀ
ਬਸਖੇੜੀਆ ਜੋ ਜੋ ਕਹਰ ਹੋਏ ਆ ਕਰੀਏ ਰਲਕੇ ਯਾਦ ਘੜੀ 
ਪੁਤ ਤੋਰਨੇ ਕਿਹੜਾ ਸਊਖੇ ਕਿਸਨੂੰ ਇਹ ਕੰਮ ਭਾਉਣੇ 
ਨਿੱਕੀ ਉਮਰੇ ਬਾਬੇ ਹੋ ਗਏ ਲਾਲ ਗੁਰਾਂ ਦੇ ਸੋਹਣੇ

©Gurvinder Singh #chaand
81351cd768815471a5ed3805ddab023a

Gurvinder Singh

ਕਦੇ ਕਦੇ ਮਨ ਕਰਦਾ ਮੇਰਾ ਮੈਂ ਝਲਕ ਵੇਖ ਲਵਾਂ ਬਾਬੇ ਦੀ
ਵਿਚ ਗੰਗਾ ਦੇ ਪਾਣੀ ਝਟਦਿਆਂ ਜਾਂ ਫਿਰ ਘੁਮਦੇ ਕਾਬੇ ਦੀ
ਧੁਰ ਦਾ ਧੁਰ ਤਕ ਦਵੇ ਸੁਨੇਹੜਾ ਬੜੇ ਹੀ ਮਿਠੇ ਲਹਜੇ ਵਿਚ
ਜੰਗ ਛਿੜੀ ਜੋ ਅੰਦਰ ਦੀ ਤੇ ਹੁੰਦੇ ਖੂਨ ਖਰਾਬੇ ਦੀ।
ਮਾਰ ਮੁਕਾਵੇ ਸ਼ਬਦ ਬਾਣ ਨਾਲ ਮਨ ਦੇ ਭੈੜੇ ਵੈਰੀ ਜੋ
ਠਗ ਨੂੰ ਸਜਣ ਹੁੰਦਾ ਵੇਖਾਂ ਖੇਡ ਜੋ ਅਜਬ ਅਜਾਬੇ ਦੀ।
ਕਦੇ ਕਦੇ ਮਨ ਕਰਦਾ ਮੇਰਾ ਮੈਂ ਝਲਕ ਵੇਖ ਲਵਾਂ ਬਾਬੇ ਦੀ
ਵਿਚ ਗੰਗਾ ਦੇ ਪਾਣੀ ਝਟਦਿਆਂ ਜਾਂ ਫਿਰ ਘੁਮਦੇ ਕਾਬੇ ਦੀ
                                       ✍️ਬਸਖੇੜੀਆ

.

©Gurvinder Singh #Beauty
81351cd768815471a5ed3805ddab023a

Gurvinder Singh

ਅੰਗ ਨ ਲਗਾਵੇ ਜਿਸ ਹੋੰਵਦਾ ਅੰਗਦ ਉਹ
ਜੀੰਵਦੇ ਹੀ ਥਾਪਿਆ ਤੇ ਸੀਸ ਨੂੰ ਝੁਕਾਇਆ

ਬੁਝਦੇ ਹੋਏ ਦੀਵੇ  ਜਗਾਵਣ ਉਹ ਆਇਆ
ਜਗਾਇਆ ਵੀ ਐਸਾ ਫਿ ਬੁਝ ਨ ਜੋ ਪਾਇਆ

ਦੀਵਾ ਜਗੇ ਫੇ ਨੇ੍ਹਰਾ ਹੈ ਕਿਸਥਾਂ
ਇਹ ਉਹੀ ਹੈ ਦੀਵਾ ਜੋ ਨਾਨਕ ਕਹਾਇਆ

✍️ ਬਸਖੇੜੀਆ

©Gurvinder Singh #standout
81351cd768815471a5ed3805ddab023a

Gurvinder Singh

ਖੁਦਾ ਤਾਂ ਵਸੇੰਦਾ ਹੈ ਕਣ ਕਣ ਵੇ ਕਾਜੀ
ਖਾਦੀ ਸੂ ਲਤ ਜਿਸ ਮਕਾ ਵੀ ਘੁਮਾਇਆ

ਆਖੇ ਜੋ ਬਾਬਰ ਨੂੰ ਜਾਬਰ ਤੇ ਜੁਲਮੀ
ਬਿਨਾਂ ਕਿਸੇ ਡਰ ਜਿਸ ਮਥਾ ਜਾ ਲਾਇਆ

ਪਥਰਾਂ ਨੂੰ ਮੋਮ ਤੇ ਕਉੜਿਆਂ ਨੂੰ ਮਿਠਤਾਂ
ਗੋਰਖਾਂ ਨੂੰ ਤਾਰਦਾ ਇਹ ਨਾਨਕਮਤਾਇਆ

ਹਨੇਰੇ ਚੰਦਰਮਾ ਸੂਰਜ ਦਾ ਸਾਥੀ 
ਕਦੇ ਨ ਜੋ ਮਰਿਆ ਮਰਦਾਨਾ ਕਹਾਇਆ
                   
                      ✍️ਬਸਖੇੜੀਆ

©Gurvinder Singh #Flower
81351cd768815471a5ed3805ddab023a

Gurvinder Singh

ਕਊਡੇ ਜਹੇ ਰਾਖਸ਼ ਨੂੰ ਦੇਵਤਾ ਕਰੇ ਉਹ
ਠਗਾਂ ਨੂੰ ਸਜਣ ਹੈ ਜਿਸਨੇ ਬਣਾਇਆ

ਲਾਲੋ ਦੀ ਸੁਕੀ ਹੋਈ ਰੋਟੜੀ ਪਿਆਰੀ
ਭਾਗੋ ਦੇ ਭੋਜਾਂ ਨੂੰ ਜਿਸ ਠੁਕਰਾਇਆ 

ਸੁਈ ਦੀ ਸੰਭਾਲ ਲਈ ਆਖੇ ਦੁਨੀਚੰਦ ਨੂੰ 
ਜੀਵਣਾ ਝੂਠ ਤੇ ਸਚ ਮਰਨਾ ਸਿਖਾਇਆ

ਖੜਕੇ ਗੰਗਾ ਵਿਚ ਪਾਣੀ ਉਹ ਝਟੇ
ਆਖੇ ਤਲਵੰਡੀ ਮੈਂਡਾ ਖੇਤ ਵੀ ਤਿਹਾਇਆ

✍️ਬਸਖੇੜੀਆ

©Gurvinder Singh #Red
81351cd768815471a5ed3805ddab023a

Gurvinder Singh

ਸਭਨਾ ਦਾ ਸਾਂਝਾ ਉਹ ਸੂਰਜ ਹੈ ਇਕੋ
ਕੁਦਰਤ ਮੇੰ ਕਾਦਰ ਹੈ ਜਿਸਨੇ ਸਿਖਾਇਆ

ਵਧਦੇ ਹਨੇਰੇ ਨੂੰ ਰੋਕਣ ਜੋ ਤੁਰਿਆ
ਤੁਰਿਆ ਜੋ ਮੀਲਾਂ ਸੀ ਭੁਖਾ ਤਿਹਾਇਆ

ਭੁੱਖਿਆਂ ਰਜਾਵਣ ਦੀ ਭੁਖ ਹੈ ਜਿਸਨੂੰ
ਦੁਖੀਆਂ ਦੇ ਦੁਖਾਂ ਨੇ ਜਿਸਨੂੰ ਸਤਾਇਆ

✍️ਬਸਖੇੜੀਆ

©Gurvinder Singh #Flower
81351cd768815471a5ed3805ddab023a

Gurvinder Singh

ਕੈਸੀ ਦੌੜ ਦੁੜੇੰਦੀ ਦੁਨੀਆ      ਸਭ ਕੁਛ ਛਿਕੇ ਟੰਗੀ
ਝਖੜ ਝੁਲਿਆ ਫੈਸ਼ਨ ਦਾ   ਹੋਈ ਕੰਨਿਆ ਅਧਨੰਗੀ
ਜਿਸਮ ਦਿਖਾਕੇ ਕਰਸਣ ਮੋਹਿਤ ਤੀਰ ਚਲਾਵਣ ਜੰਗੀ
ਭੁਲੀ ਕਦਰ ਤੇ ਕੀਮਤ ਖੁਦ ਦੀ ਦੁਨੀਆ ਰੰਗ ਬੇਰੰਗੀ
ਸ਼ਰਮ ਹਯਾ ਹੁਣ ਦਿਖਦੀ ਨਾਹੀਂ ਦਬ ਦਿੱਤੀ ਖੁਦ ਸੰਗੀ
ਵਧੇ ਫੇਮ ਤੇ ਵਧਣ ਫਾਲੋਅਰ      ਹੋ ਰੀਲਾਂ ਵਿਚ ਨੰਗੀ
ਮੇਰਾ ਜਿਸਮ ਤੇ ਮੇਰੀ ਮਰਜੀ    ਆਖੇ ਖੁਦ ਬੈਗੇਰਤ 
ਬਸਖੇੜੀਆ ਧੀ ਸਰਦਾਰਾਂ ਦੇ ਲਈ ਗਲ਼ ਥੋੜੀ ਨ ਚੰਗੀ

©Gurvinder Singh #Her
81351cd768815471a5ed3805ddab023a

Gurvinder Singh

ਬਾਰਾਮਾਹ ਸੁਰਤ ਕਾ ਏਕੋ ਸੇਜ ਦਾ ਖੇਲ
ਕਦਮ ਵਧੇ ਵਲ ਕੰਤ ਦੇ ਅੰਤ ਨੂੰ ਹੋਵੇ ਮੇਲ

ਭਾਦੁਇ
ਪਿਆਰ ਪਿਆ ਨਾਲ ਕੰਤ ਦੇ ਪਰ ਭੁਲ ਬੈਠੀ ਪਹਿਚਾਣ 
ਵਿਚ ਭਰਮ ਦੇ ਜੀਂਵਦੀ    ਮੇਰਾ ਮਿਲ ਗਿਆ ਮੈਨੂੰ ਹਾਣ
ਮੈਂ ਤਾਂ ਸੁਹਜ ਸੁਹਾਗਣੀ         ਮੈਂ ਕਰਦੀ ਰੋਜ ਸ਼ਿੰਗਾਰ
ਮੈਂ ਬੇਦ ਪੁਰਾਣ ਨੂੰ ਜੋਖਦੀ        ਮੈਂ ਪੜਦੀ ਰੋਜ ਪੁਕਾਰ 
ਮੈਂ ਜਾਵਾਂ ਕੰਤ ਦੁਆਰੜੇ       ਮੈਂ ਤਿਆਗੇ ਦੁਨੀ ਦੁਆਰ 
ਮੈਂ ਭੇਖ ਬਣਾਕੇ ਫਿਰ ਰਹੀ   ਮੈਨੂੰ ਹੋਇਆ ਇਹੁ ਹੰਕਾਰ 

ਭਰਮ ਭੁਲੇਖਾ ਪੈ ਗਿਆ         ਮੈਂ ਨਿਤ ਸਜਾਵਾਂ ਦੇਹ 
ਮੈੰ ਭੁਲੀ ਇਹ ਆਰਾਮਗਾਹ  ਜਿਸ ਆਖਰ ਹੋਣਾ ਖੇਹ 
ਮੈਂ ਤਾਣ ਗਵਾਇਆ ਭਰਮ ਵਿਚ ਮੈਂ ਹੋਈ ਨਿਤ ਖੁਆਰ
ਕੋਈ ਭਰਮ ਮਿਟਾਵੇ ਆਣਕੇ   ਕੋਈ ਡੁਬਦੀ ਕਡੇ ਬਾਰ
ਇਕ ਸਤਿਗੁਰ ਬਿਨ ਬਸਖੇੜੀਆ ਮੇਰਾ ਕਉਣ ਰਖੇੰਦਾ ਖੇਤ। 
ਜੇ ਪਕੜ ਚਲਾਵੇ ਆਪ ਉਹ     ਫਿਰ ਕੀਕਣ ਪੱਲੇ ਰੇਤ ।

©Gurvinder Singh #Red
81351cd768815471a5ed3805ddab023a

Gurvinder Singh

ਸਿਖਾਂ ਵਿਚ ਸਿਖ ਇਕ ਸੁਣਿਆ ਬਿਦੇਹ ਸਿਖ
ਦੇਹ ਤੋਂ ਬਿਨਾਂ ਰਹੇ ਨਿਜ ਘਰ ਟਿਕਿਆ। 
ਹੈ ਪੂਹਲਾ ਪਿੰਡ ਕਾ ਬੜਾ ਪ੍ਰਤਾਪੀ ਸਿੰਘ
ਬੈਠਕੇ ਦਵਾਰੇ ਵੰਡੇ ਬਾਬੇ ਕੀਆਂ ਸਿਖਿਆ। 
ਕਹਣੀ ਵੀ ਬਾਬੇ ਕੀ ਤੇ ਕਰਣੀ ਵੀ ਬਾਬੇ ਕੀ 
ਭੁੱਖਿਆਂ ਰਜਾਕੇ ਪਿਛੋਂ ਆਪ ਹੈ ਇਹ ਖਾਂਵਦਾ। 
ਲੁਕ ਛਿਪ ਕਰਦੇ ਗੁਜਾਰਾ ਨੇ ਮਝੈਲੇ ਸਿੰਘ
ਜੰਗਲਾਂ ਦੇ ਵਿਚ ਵੀ ਰਸਦ ਪਹੁੰਚਾਂਵਦਾ। 
ਕੋਈ ਬੇਸਹਾਰਾ ਦਿਸੈ ਦੇਂਵਦਾ ਸਹਾਰਾ ਇਹ 
ਮਾਨਸ ਕੀ ਜਾਤ ਸਭੈ ਇਕੋ ਪਹਿਚਾਣਦਾ। 
ਐਸਾ ਇਕ ਯੋਧਾ ਮੇਰੀ ਕੌਮ ਦਾ ਬਿਦੇਹ ਸਿਖ
ਨਾਂ ਇਤਿਹਾਸ ਭਾਈ ਤਾਰੂ ਸਿੰਘ ਜਾਣਦਾ।
                               ... ਬਸਖੇੜੀਆ

©Gurvinder Singh #BookLife
loader
Home
Explore
Events
Notification
Profile