Nojoto: Largest Storytelling Platform
devmehraj1732
  • 65Stories
  • 38Followers
  • 593Love
    759Views

Dev Mehraj

Lyricist

  • Popular
  • Latest
  • Repost
  • Video
619b2808403951b48a6deb68d8b348a8

Dev Mehraj

ਵੇਲ਼ਾ ਬੜਾ ਚਲਾਕ ਨਿਕਲਿਆ 

          ਸਾਡੇ ਲਈ  ਸ਼ਰਾਪ ਨਿਕਲਿਆ

ਜੀਹਨੂੰ ਦਿਲ ਤੇ ਲਾਇਆ ਸੀ   

ਓਹਦੇ ਦਿਲ ਚੋਂ ਪਾਪ ਨਿਕਲਿਆ 

       ਇਕ ਤੇ ਓਹਦੀ ਸੀਰਤ ਜੂਠੀ       

ਉੱਤੋਂ ਝੂਠਾ ਆਪ ਨਿਕਲਿਆ

 
                                         ਦੇਵ ਮਹਿਰਾਜ

©Dev Mehraj
619b2808403951b48a6deb68d8b348a8

Dev Mehraj

ਮੇਰਾ ਜਿਸਮ
ਮੇਰੀ ਰੂਹ 
ਓਹਦੀ ਛੋਹ ਦੇ ਲਈ ਬਣੇ ਨੇ
ਜਿਵੇਂ ਫੁੱਲ, ਬੱਚੇ ਤੇ ਸੋਹਣੀਆਂ ਚੀਜ਼ਾਂ
ਮੋਹ ਦੇ ਲਈ ਬਣੇ ਨੇ
ਓਵੇਂ,, ਸੰਜੀਦਗੀ,ਸਮਝ ,ਸੋਹਾਪਣ 
ਸ਼ਾਇਦ,ਓਹਦੇ ਲਈ ਬਣੇ ਨੇ

                           ਦੇਵ ਮਹਿਰਾਜ

©Dev Mehraj
619b2808403951b48a6deb68d8b348a8

Dev Mehraj

ਮੈਂ ਜਿਸਮ ਦੇ ਜਾਲ ਚ ਜਕੜ ਕੇ
ਰੂਹ ਦੀ ਰਮਜ਼ ਗਵਾ ਲਈ ਐ

ਪਰ ਓਹਨੇ ਮੇਰੀ ਮੁਹੱਬਤ
ਬੱਚਿਆਂ ਵਾਗ਼ ਸੰਭਾਲੀ ਐ

ਮੇਰੀ ਹਵਸ ਹੈ ਕਾਤਿਲ
ਓਹਦੇ ਕਈ ਜ਼ਜ਼ਬਾਤਾਂ ਦੀ

ਖ਼ੌਰੇ ਅੱਜ ਕੱਲ ਕਿਉ ?
 ਮੈਂ ਮੇਰੀ  ਸਮਝ ਗਵਾ ਲਈ ਐ 

                                ਦੇਵ ਮਹਿਰਾਜ

©Dev Mehraj
619b2808403951b48a6deb68d8b348a8

Dev Mehraj

Black Friday ਹੌਲ਼ੀ ਹੌਲ਼ੀ ਤੈਹ ਮੈਂ ਕਰਲੂ
ਇਹ ਵਕਤ ਦੀਆਂ ਵਾਟਾਂ ਨੇ

ਪਾਣੀ ਬਣ ਕੇ ਦੁੱਖ ਜਿਹੇ ਪੀਜੂ
ਸੀਨੇ ਦੇ ਵਿੱਚ ਲਾਟਾਂ ਨੇ

ਪੁੱਛ ਕੇ ਦੇਖ ਕੀ ਹੁੰਦੇ ਰਿਸ਼ਤੇ
ਜਿਹਨੂੰ ਇਹਦੀਆਂ ਘਾਟਾ ਨੇ

                ਦੇਵ ਮਹਿਰਾਜ

©Dev Mehraj
  #fyp #viralreels #foryoupage #feelkaroreelkaro #viralvideos #reelsinsta #fashion #memes #instagramers #viral
619b2808403951b48a6deb68d8b348a8

Dev Mehraj

ਯਾਰੀ ਮਹਿੰਗੇ ਭਾਅ ਦੀ ਸ਼ੈਅ
ਉੰਝ ਸਾਹਾਂ ਦੇ ਮੁੱਲ ਸਸਤੇ ਨੇ
ਮੇਰੀ ਮਹਿਕ ਮਰਨ ਦੀ ਦਿੱਤੀ
ਇਹ ਯਾਰੀ ਦੇ ਗੁਲਦਸਤੇ ਨ

                 ਦੇਵ ਮਹਿਰਾਜ

©Dev Mehraj
619b2808403951b48a6deb68d8b348a8

Dev Mehraj

ਹਾਲਾਤ ਵੀ, ਜ਼ਾਲਿਮ ਘੱਟ ਨਹੀਂ ਕਰ ਰਹੇ
ਵੱਧ ਦੁੱਖਾਂ ਨਾਲ,  ਵਾਅ ਐ ਮੇਰਾ

ਘਰ ਦੇ ਫ਼ਿਕਰਾਂ ਫਿੱਕਾ ਪਾਇਆ
ਗੂੜ੍ਹਾ ਹਰ ਇਕ , ਚਾਅ ਐ ਮੇਰਾ

  ਬੋਝ ਬਣੇ ਆ ਮੈਂ ਤੇ ਜ਼ਿੰਦਗੀ
ਇਕ ਦੂਜੇ ਤੇ , ਹਰਖ਼ ਬਥੇਰਾ

ਗੈਰਾਂ ਦੀ ਗੱਲ ਓਹਦੇ ਮੂਹੋ
ਜਰਦਾ ਹਾਂ,  ਬੜਾ ਕਰ ਕੇ ਜੇਰਾ

ਕਾਬਿਲ ਨਹੀਂ ਤੂੰ , ਪਰਿਵਾਰ ਤੇ ਪਿਆਰ ਦੇ
ਡੁੱਬ ਕੇ ਮਰ ਜਾ,  ਦੇਵ ਦਲੇਰਾ

ਨਾ ਹਾਸੇ ਨਾ ਰੋਵਾਂ ਰੱਜ ਕੇ
ਹੋਣਾ ਮਰਦ, ਗੁਨਾਹ ਐ ਮੇਰਾ 


                                    ਦੇਵ ਮਹਿਰਾਜ

©Dev Mehraj #WritersSpecial
619b2808403951b48a6deb68d8b348a8

Dev Mehraj

#OpenPoetry ਸਭ ਚੁੱਪ ਚਪੀਤੇ ਜਰ ਲੈਨਾ ਹਾਂ

ਜ਼ਿਕਰ ਓਸ ਦਾ ਕਰ ਲੈਣਾਂ ਹਾਂ

ਜੋ ਮੇਰੇ ਨਾਲ ਨਹੀਂ, ਜੀਉਣਾ ਚਾਹੁੰਦੇ

ਓਹਨਾ ਤੇ ਵੀ, ਮਰ ਲੈਨਾ ਹਾਂ

ਮੇਰੀਆਂ ਲਿਖਤਾਂ ਘਰ ਨੇ ਮੇਰਾ

ਮੈਂ ਅੱਜ ਕੱਲ ਆਪਣੇ, ਘਰ ਰਹਿਣਾ ਹਾਂ


                                           ਦੇਵ ਮਹਿਰਾਜ

©Dev Mehraj #OpenPoetry
619b2808403951b48a6deb68d8b348a8

Dev Mehraj

ਰਾਤੀ ਸੁਪਨੇ ਦੇ ਵਿੱਚ ਅਾਣ ਕੇ 
ਮੈਨੂੰ  ਅੱਖਰਾਂ  ਜੱਫੀ ਪਾਈ

ਕਹਿੰਦੇ ਧੰਨਵਾਦ  
ਤੂੰ ਸਾਨੂੰ ,ਓਹਦੀ ਤਾਰੀਫ
ਲਈ ਵਰਤਿਅਾ ਭਾਈ

                            ਦੇਵ ਮਹਿਰਾਜ

©Dev Mehraj #shayri 
#poem 
#Poet 
#Punjabi 

#writings
619b2808403951b48a6deb68d8b348a8

Dev Mehraj

ਨਾ ਜੀਅ ਰਿਹਾਂ,
ਨਾ ਮਰ ਰਿਹਾਂ
ਤੇਰੇ ਦੂਰ ਜਾਣ ਦਾ ਡਰ
 ਮੈਨੂੰ ਮੌਤ ਦੇ
ਨੇੜੇ ਕਰ ਰਿਹਾ
     
                                    ਦੇਵ ਮਹਿਰਾਜ

©Dev Mehraj #viral 
#post 
#Shayar
619b2808403951b48a6deb68d8b348a8

Dev Mehraj

हमारे ज़माने में तो ਹਾਲਾਤਾਂ ਦਾ ਹਾਸਾ
ਜਾਇਜ਼ ਐ ਮੇਰੇ ਤੇ
ਮੈਂ ਸ਼ੁਦਾਈ ਡੁੱਲ ਜਾਦਾ ਸੀ,
ਹਰ ਇਕ
ਭੋਲੇ ਚਿਹਰੇ ਤੇ

                           ਦੇਵ ਮਹਿਰਾਜ

©Dev Mehraj #viral 

#ज़माने
loader
Home
Explore
Events
Notification
Profile