Nojoto: Largest Storytelling Platform
bishamberawankhi4839
  • 114Stories
  • 156Followers
  • 1.8KLove
    2.6LacViews

Bishamber Awankhia

ਪੰਜਾਬੀ ਲੇਖਕ

https://youtube.com/@bishamberawankhia1135?si=UHaft3wzIFkkrkOf

  • Popular
  • Latest
  • Video
4202d898118f8be902c715f2ae4fdc1c

Bishamber Awankhia

White         ਗ਼ਜ਼ਲ 

ਖਾਮੋਸ਼ੀ ਵਿਚ ਸ਼ੋਰ ਬੜੇ ਨੇ।
ਅੰਦਰ ਖ਼ਾਤੇ ਚੋਰ ਬੜੇ ਨੇ ।

ਖ਼ੁਦ 'ਤੇ ਇੰਝ ਗ਼ਰੂਰ ਨਾ ਕਰ ਤੂੰ,
ਤੇਰੇ ਵਰਗੇ ਹੋਰ ਬੜੇ ਨੇ।

ਸੁੱਕੇ ਲੰਘਣੇ ਸਾਡੇ ਸਿਰ ਤੋਂ,
ਬੱਦਲ ਜੋ ਘਨਘੋਰ ਬੜੇ ਨੇ।

ਪੈਰ ਉਨ੍ਹਾਂ ਦੇ ਕਿਸ ਕੰਮ ਦੇ, ਜੋ
ਜ਼ਿਹਨ ਤੋਂ ਹੀ ਕਮਜ਼ੋਰ ਬੜੇ ਨੇ।

ਜੰਗਲ ਨਾਲੋਂ ਸ਼ਹਿਰ 'ਚ ਅੱਜਕੱਲ੍ਹ,
ਥਾਂ-ਥਾਂ ਆਦਮਖ਼ੋਰ ਬੜੇ ਨੇ।

ਬਿਸ਼ੰਬਰ ਅਵਾਂਖੀਆ, 9781825255

©Bishamber Awankhia #sad_quotes
4202d898118f8be902c715f2ae4fdc1c

Bishamber Awankhia

White        ਫ਼ਰਿਸ਼ਤਾ 
ਜਦੋਂ ਮੈਂ ਬਹੁਤ ਉਦਾਸ ਸੀ, 
ਕੋਈ ਮਰਜ਼ ਮੈਨੂੰ ਅੰਦਰੋਂ ਖਾ ਰਿਹਾ ਸੀ,
ਰੋ ਰਿਹਾ ਸਾਂ, ਵਿਲਕ ਰਿਹਾ ਸਾਂ, ਤੜਫ਼ ਰਿਹਾ ਸਾਂ ਤੇ ਮੌਤ 
ਬਿਲਕੁੱਲ ਦਹਿਲੀਜ਼ 'ਤੇ,
ਹਰ ਪਲ ਔਖਾ, ਹਨੇਰੇ ਵੱਲ ਨੂੰ ਖਿੱਚ ਰਿਹਾ ਸੀ,
ਚਾਨਣ ਤਾਂ ਕਿਤੇ ਹੈ ਹੀ ਨਹੀਂ ਸੀ, 
ਸੁਫ਼ਨੇ ਸਾਰੇ ਸੁਆਹ ਸਨ, 
ਅੱਖਾਂ ਚੋਂ ਹੰਝੂ ਵੀ ਮੁੱਕ ਗਏ ਸਨ, ਪਰ ਇੱਕ ਦਿਨ 
ਮੇਰੀ ਹਯਾਤ ਤੋਂ ਛੁਟਕਾਰੇ ਦੀ ਫ਼ਰਿਆਦ 
ਕਿਸੇ ਅਸੀਸ ਵਿੱਚ ਬਦਲ ਗਈ ਤੇ
ਕਿਸੇ ਫ਼ਰਿਸ਼ਤੇ ਨੇ ਬਾਂਹ ਫੜੀ, 
ਮਰਜ਼ ਤਾਂ ਕਿਤੇ ਖੰਬ ਲਾ ਕੇ ਉੱਡ ਗਿਆ,
ਬੁੱਲ੍ਹਾ 'ਚ ਮੁੜ ਹਾਸੇ ਵਾਪਸ ਆਏ, 
ਨਵੇਂ ਚਾਹਵਾਂ ਨੇ ਜਨਮ ਲਿਆ, ਪਰ
ਜ਼ਿਆਦਾ ਦਿਨ ਨਹੀਂ, ਘਰੋਂ ਨਿਕਲਦੇ ਹੀ
ਕਈ ਨਜ਼ਰਾਂ ਨੇ ਮੈਨੂੰ ਨਜ਼ਰ ਲਗਾਉਣਾ ਆਪਣਾ ਸ਼ੌਕ ਸਮਝਿਆ 
ਤੇ ਫ਼ਰਿਸ਼ਤੇ ਨੂੰ ਵੀ ਨਜ਼ਰ ਲੱਗੀ ਉਨ੍ਹਾਂ ਲੋਕਾਂ ਦੀ
ਜਿਨ੍ਹਾਂ ਕਦੇ ਹਾਲ ਵੀ ਨਹੀਂ ਸੀ ਪੁੱਛਿਆ 
ਤੇ ਹੁਣ ਸਿਰਫ਼ ਨਜ਼ਰਾਂ ਲਗਾਉਂਦੇ ਨੇ
 ਜਦੋਂ ਵੀ ਕੋਈ ਅਸੀਸ ਭਰਿਆ ਹੱਥ ਉਸ ਫ਼ਰਿਸ਼ਤੇ ਦਾ 
ਮੇਰੇ ਸਿਰ 'ਤੇ ਆਉਂਦਾ ਹੈ
ਤਾਂ ਅਸੀਂ ਦੋਵੇਂ ਨਜ਼ਰਾ ਜਾਨੇਂ ਆਂ
ਮੈਂ ਤੇ ਉਹ ਫ਼ਰਿਸ਼ਤਾ 
ਮੈਂ ਤੇ ਉਹ ਫ਼ਰਿਸ਼ਤਾ 
ਬਿਸ਼ੰਬਰ ਅਵਾਂਖੀਆ

©Bishamber Awankhia #sad_shayari #punjabi_shayri #urdu_poetry #🙏Please🙏🔔🙏Like #subscribetomychannel
4202d898118f8be902c715f2ae4fdc1c

Bishamber Awankhia

White ਗ਼ਜ਼ਲ 

ਜਾਂਦਿਆਂ ਨੂੰ ਮੋੜ ਕੇ ਦੱਸ ਮੈਂ ਲਿਆਵਾਂ ਕਿਸ ਤਰ੍ਹਾਂ।
ਪੱਥਰਾਂ 'ਤੇ ਖੂਬਸੂਰਤ ਫੁੱਲ ਖਿੜਾਵਾਂ ਕਿਸ ਤਰ੍ਹਾਂ।

ਕੋਲ਼ ਮੇਰੇ ਜਦ ਕੋਈ ਕਾਰਨ ਨਹੀਂ ਮੁਸਕਾਉਣ ਦਾ,
ਫਿਰ ਮੈਂ ਆਪਣੇ ਮੁੱਖ 'ਤੇ ਹਾਸੇ ਸਜਾਵਾਂ ਕਿਸ ਤਰ੍ਹਾਂ ।

ਘਰ ਦੀਆਂ ਲੋੜਾਂ ਨੇ ਚੱਕਰਾਂ ਵਿੱਚ ਫਸਾਇਆ ਹੈ ਇਵੇਂ,
ਮੈਂ ਤੇਰੀ ਫਿਰ ਜ਼ੁਲਫ਼ ਦੇ ਚਕਰਾਂ 'ਚ ਆਵਾਂ ਕਿਸ ਤਰ੍ਹਾਂ।

ਇੱਕ ਤਰਫ਼ ਹੈ ਮਹਿਲ ਤੇਰਾ ਇੱਕ ਤਰਫ਼ ਝੁੱਗੀ ਮੇਰੀ,
ਫ਼ਾਸਲਾ ਔਕਾਤ ਦਾ ਇਹ ਮੈਂ ਮੁਕਾਵਾਂ ਕਿਸ ਤਰ੍ਹਾਂ।

ਇੱਕ ਜਗ੍ਹਾ ਕਾਫੀ ਹੈ ਜਦ ਰੱਬ ਦੀ ਇਬਾਦਤ ਕਰਨ ਨੂੰ,
ਫੇਰ ਦੱਸ ਹਰ ਇੱਕ ਜਗ੍ਹਾ ਮੈਂ ਸਿਰ ਝੁਕਾਵਾਂ ਕਿਸ ਤਰ੍ਹਾਂ।

ਪਿੰਡ ਹੁੰਦਾ ਆਮ ਜੇਕਰ ਮੈਂ ਭੁਲਾ ਦਿੰਦਾ ਮਗਰ,
ਮਾਂ ਮਰੀ ਜਿਸ ਪਿੰਡ ਮੈਂ ਉਹ ਪਿੰਡ ਭੁਲਾਵਾਂ ਕਿਸ ਤਰ੍ਹਾਂ।

ਜ਼ਖ਼ਮ ਜੋ ਗੈਰਾਂ ਲਗਾਏ ਸੌਖਿਆਂ ਮਿਟ ਜਾਣਗੇ,
ਆਪਣਿਆਂ ਜੋ ਜ਼ਖ਼ਮ ਦਿੱਤੇ ਉਹ ਮਿਟਾਵਾਂ ਕਿਸ ਤਰ੍ਹਾਂ।

ਬਿਸ਼ੰਬਰ ਅਵਾਂਖੀਆ, ਮੋ-9781825255

©Bishamber Awankhia
  #sad_emotional_shayries #pynjabishayri #urdu_poetry #likesharecommentfollow
4202d898118f8be902c715f2ae4fdc1c

Bishamber Awankhia


                  ਗ਼ਜ਼ਲ
ਕਿਸੇ ਰਾਹ 'ਚ ਡਿੱਗਿਆ ਮੈਂ ਪੱਥਰ ਜਿਹਾ ਹਾਂ।
ਕੋਈ ਟੁੱਟ ਗਈ ਜੋ ਉਹ ਸੱਧਰ ਜਿਹਾ ਹਾਂ।

ਨਾ ਮਿਲਿਆ ਕਿਸੇ ਨੂੰ, ਨਾ ਪੜ੍ਹਿਆ ਕਿਸੇ ਨੇ,
ਪਤੇ ਤੋਂ ਬਿਨਾਂ ਮੈਂ ਉਹ ਪੱਤਰ ਜਿਹਾ ਹਾਂ ।

ਮੈਂ ਰੋਟੀ ਦੀ ਖ਼ਾਤਰ ਹਾਂ ਬਣਿਆ ਮੁਸਾਫ਼ਿਰ,
ਮੇਰਾ ਘਰ ਹੈ ਤਾਂ ਵੀ ਮੈਂ ਬੇਘਰ ਜਿਹਾ ਹਾਂ।

ਅਜੇ ਤੀਕ ਕੋਈ ਨਾ ਆਇਆ ਹੈ ਜਿੱਥੇ,
ਮੈਂ ਉਹ ਇੱਕ ਬਦਵਖ਼ਤ ਖੰਡਰ ਜਿਹਾ ਹਾਂ।

ਬਿਸ਼ੰਬਰ ਅਵਾਂਖੀਆ

©Bishamber Awankhia
  #sad_emotional_shayries #punjabi_shayri #urdu_shayari #Like__Follow__And__Share
4202d898118f8be902c715f2ae4fdc1c

Bishamber Awankhia


         ਦਰਦ

ਸਾਨੂੰ ਜ਼ਿੰਦਗੀ ਮਾਰੇ ਠੋਕਰਾਂ 
ਤੇ ਕਿਸਮਤ ਕਰੇ ਜ਼ਲੀਲ,

ਸਾਡੇ ਦਿਲ 'ਤੇ ਸੱਟਾਂ ਡੂੰਘੀਆਂ,
ਤੇ ਰੂਹ ਤੱਕ ਦਿਸਦੇ ਨੀਲ।

ਕਿਸੇ ਟੂਣੇਹਾਰੀ ਅੱਖ ਨੇ,
ਸਾਡਾ ਹਰ ਸੁੱਖ ਦਿੱਤਾ ਕੀਲ।

ਉਹਦੇ ਦਿਲ ਦਾ ਮੁਨਸਫ਼ ਢੀਠੜਾ,
ਸਾਡੀ ਸੁਣਦਾ ਕਿੰਝ ਅਪੀਲ।

ਸਾਡੇ ਹਾਸੇ, ਖੇੜੇ ਕਰ ਗਿਆ,
ਕੋਈ ਹੰਝੂਆਂ ਵਿੱਚ ਤਬਦੀਲ।

ਸਾਡਾ ਹੋਇਆ ਖ਼ਾਬ ਸੁਆਹ ਹਰ,
ਲੱਗੀ ਹਿਜਰ ਦੀ ਐਸੀ ਤੀਲ।

ਬਿਸ਼ੰਬਰ ਅਵਾਂਖੀਆ , 9781825255

©Bishamber Awankhia
  #punjabi_shayri #urdu_poetry #Like__Follow__And__Share
4202d898118f8be902c715f2ae4fdc1c

Bishamber Awankhia

ਕਵਿਤਾ 

ਅੜਿਆ, ਏਦਾਂ ਨਹੀਂ ਹੁੰਦਾ 
ਏਥੇ ਕੋਈ ਕਿਸੇ ਦਾ ਗੁਲਾਮ ਨਹੀਂ ਹੈ
ਹਰ ਕੋਈ ਅਜ਼ਾਦ ਹੈ ਆਪਣਾ ਫੈਸਲਾ ਲੈਣ ਨੂੰ, ਆਪਣੇ ਸੁਫ਼ਨੇ ਸਜਾਉਣ ਨੂੰ, ਆਪਣੇ ਚਾਅ ਪੂਰੇ ਕਰਨ ਨੂੰ
ਅਜ਼ਾਦੀ ਨਾਲ ਜਿਉਣ ਨੂੰ, ਹਰ ਕੋਈ ਅਜ਼ਾਦ ਹੈ
ਤੇ ਤੂੰ ਉਨ੍ਹਾਂ ਨੂੰ ਆਪਣਾ ਗੁਲਾਮ ਸਮਝਦਾ ਏਂ
ਪਤੈ , ਗੁਲਾਮ ਹਮੇਸ਼ਾਂ ਗੁਲਾਮ ਨਹੀਂ ਰਹਿੰਦੇ
ਉਨ੍ਹਾਂ ਵਿੱਚ ਕ੍ਰਾਂਤੀ ਦੀ ਭਾਵਨਾ ਆ ਜਾਂਦੀ ਹੈ
ਤੇ ਉਹ ਅਜ਼ਾਦ ਹੋ ਜਾਂਦੇ ਨੇ
ਤੂੰ ਉਨ੍ਹਾਂ ਨੂੰ ਆਪਣਾ ਸਮਝਿਆ ਕਰ, ਉਹ ਕੀ ਸਮਝਦੇ ਨੇ 
ਉਹ ਸੋਚਣ ਲਈ ਅਜ਼ਾਦ ਨੇ
 ਬੱਸ ਏਨਾਂ ਕੁ ਕੰਮ ਹੈ ਕਰਨ ਨੂੰ 

ਬਿਸ਼ੰਬਰ ਅਵਾਂਖੀਆ

©Bishamber Awankhia #chains #punjabi_shayri #urdu_poetry #Like #Share_Like_and_Comment
4202d898118f8be902c715f2ae4fdc1c

Bishamber Awankhia

White ਗੀਤ 
ਸਾਡਾ ਇੱਕ-ਇੱਕ ਸੁਫ਼ਨਾ ਟੁੱਟਿਆ,
ਸਭ ਸੱਧਰਾਂ ਨੇ ਬੀਮਾਰ,
ਅਸੀਂ ਜੂਝੇ ਕਿਸਮਤ ਨਾਲ, ਪਰ......
ਸਾਡੇ ਹਿੱਸੇ ਆਈ ਹਾਰ।
ਅਸੀਂ ਲੱਖ ਅਰਦਾਸਾਂ ਕੀਤੀਆ.......
ਸਾਡੀ ਰੱਬ ਨੇ ਲਈ ਨਾ ਸਾਰ।
ਸਾਡੇ ਪੈਰਾਂ ਦੇ ਵਿੱਚ ਬੇੜੀਆਂ.........
ਤੇ ਸਿਰ ਸਲੀਬ ਦਾ ਭਾਰ।
ਅਸੀਂ ਲੱਖ ਵਧਾਈ ਨਾ ਵਧੀ........
ਸਾਡੇ ਕਦਮਾਂ ਦੀ ਰਫ਼ਤਾਰ।
ਅਸੀਂ ਠੇਲ੍ਹੀ ਬੇੜੀ ਉਸ ਜਗ੍ਹਾ........
ਜਿੱਥੇ ਹਰ ਪਾਸੇ ਮੰਝਧਾਰ।
ਸਾਡੇ ਦਿਲ ਦੀ ਭੋਂ ਜ਼ਰਖ਼ੇਜ਼ ਸੀ......
ਦਿੱਤਾ ਔੜਾਂ ਪੈਰ ਪਸਾਰ।
ਸਾਨੂੰ ਲੋਕ ਮਿਲੇ ਬੇਦਰਦ,ਪਰ.....
ਕੋਈ ਮਿਲਿਆ ਨਾ ਗ਼ਮਖ਼ਾਰ।
ਸਾਡੇ ਝਰ ਝਰ ਦੀਦੇ ਬਰਸਦੇ.....
ਗਮ ਗਾਵਣ ਮੇਘ ਮਲ੍ਹਾਰ ।
ਸਾਡੇ ਦਿਲ ਦੇ ਘਾਓ ਡੂੰਘੜੇ.....
ਕਿਹੜਾ ਵੈਦ ਕਰੇ ਉਪਚਾਰ।
ਬਿਸ਼ੰਬਰ ਅਵਾਂਖੀਆ, ਮੋ-9781825255

©Bishamber Awankhia
  #sad_emotional_shayries #punjabi_shayri #Like__Follow__And__Share
4202d898118f8be902c715f2ae4fdc1c

Bishamber Awankhia

White ਗ਼ਜ਼ਲ~

ਸੰਗਦਿਲ ਸੰਗ ਦਿਲ ਲਾ ਕੇ ਰੋਇਆ।
ਪਿਆਰ 'ਚ ਧੋਖੇ ਖਾ ਕੇ ਰੋਇਆ।

ਫੜ ਕੇ ਹੱਥ ਵਿੱਚ ਮਾਂ ਦੀ ਮੂਰਤ,
ਮਾਂ ਨੂੰ ਦੁੱਖ ਸੁਣਾ ਕੇ ਰੋਇਆ।

ਔਖੇ ਵੇਲ਼ੇ ਆਪਣਿਆਂ ਨੂੰ,
ਹਰ ਵਾਰੀ ਅਜਮਾ ਕੇ ਰੋਇਆ।

ਕੱਲਿਆਂ-ਕੱਲਿਆਂ ਰਾਤ ਹਨੇਰੀ,
ਸੋਚਾਂ ਵਿੱਚ ਬਿਤਾ ਕੇ ਰੋਇਆ।

ਬਚਪਨ ਆਪਣਾ ਲੱਭਦੇ ਲੱਭਦੇ
ਪਿੰਡ ਦੇ ਰਸਤੇ ਗਾਹ  ਕੇ ਰੋਇਆ।


ਬਿਸ਼ੰਬਰ ਅਵਾਂਖੀਆ, 9781825255

©Bishamber Awankhia
  #sad_quotes #sad_emotional_shayries #punjabi_shayri #Like__Follow__And__Share
4202d898118f8be902c715f2ae4fdc1c

Bishamber Awankhia

White ਗ਼ਜ਼ਲ

 ਜਿਸ ਦਿਲ 'ਤੇ ਇਤਬਾਰ ਨਈਂ ਹੁੰਦਾ
ਉਸ ਦਿਲ ਲਈ ਫਿਰ ਪਿਆਰ ਨਈਂ ਹੁੰਦਾ।

ਮੁਲਕ ਪਿਛਾਂਹ ਜਾਂਦੈ ਉਹ, ਜਿੱਥੇ
ਮਿਹਨਤ ਦਾ ਸਤਿਕਾਰ ਨਈਂ ਹੁੰਦਾ।

 ਕੁਦਰਤ ਦੀ ਹਰ ਸ਼ੈਅ ਉੱਤਮ ਹੈ,
ਤਿਣਕਾ ਤੱਕ ਬੇਕਾਰ ਨਈਂ ਹੁੰਦਾ।

ਦਿਲ ਦਾ ਰੋਗ ਨਾ ਲੈ ਹਲਕੇ ਵਿਚ,
ਵੱਧ ਜਾਵੇ, ਉਪਚਾਰ ਨਈਂ ਹੁੰਦਾ।

ਜ਼ਖਮ ਵਿਖਾ ਨਾ ਹਰ ਬੰਦੇ ਨੂੰ,
ਹਰ ਬੰਦਾ ਗਮਖ਼ਾਰ ਨਈਂ ਹੁੰਦਾ।

ਬੰਜਰ ਦਿਲ ਹੈ ਉਹ ਦਿਲ ਜਿਸ ਵਿਚ,
ਯਾਦਾਂ ਦਾ ਅੰਬਾਰ ਨਹੀਂ ਹੁੰਦਾ।

ਮੰਜਿਲ ਮਿਲਦੀ ਉਸ ਬੰਦੇ ਨੂੰ,
ਜਿਸਦਾ ਜ਼ਿਹਨ ਲਚਾਰ ਨਈਂ ਹੁੰਦਾ।


ਬਿਸ਼ੰਬਰ ਅਵਾਂਖੀਆ, 978182525

©Bishamber Awankhia
  #sad_emotional_shayries #punjabi_shayri #🙏Please🙏🔔🙏Like #share #comment4comment
4202d898118f8be902c715f2ae4fdc1c

Bishamber Awankhia

  ਗ਼ਜ਼ਲ

ਤਿੱਖੀ ਜਿਉਂ ਤਲਵਾਰ ਕਲਮ।
ਕਰਦੀ ਡੂੰਘਾ ਵਾਰ ਕਲਮ।

ਸੱਚੇ ਸੁੱਚੇ ਲੇਖਕ ਦੀ,
ਕਰਦੀ ਨਈਂ ਵਿਉਪਾਰ ਕਲਮ।

ਉਹ ਵੀ ਸਾਡੀ ਆਪਣੀ ਏ,
ਸਰਹੱਦ ਤੋਂ ਜੋ ਪਾਰ ਕਲਮ।

ਗੱਲ ਜ਼ੁਬਾਂ ਦੀ ਦੱਬੀ ਵੀ,
ਝੱਟ ਕਰਦੀ ਇਜ਼ਹਾਰ ਕਲਮ।

ਆਈ 'ਤੇ ਜੇ ਆ ਜਾਵੇ ,
ਪਲਟ ਦਵੇ ਸਰਕਾਰ ਕਲਮ।

ਦੂਰ ਵਸੇਂਦੇ ਸੱਜਣ ਤੱਕ ,
ਭੇਜੇ ਰੱਜਵਾਂ ਪਿਆਰ ਕਲਮ।

ਗੀਤ ਗ਼ਜ਼ਲ ਤੇ ਕਵਿਤਾ ਦਾ,
ਸਿਰਜੇ ਨਿੱਤ ਸੰਸਾਰ ਕਲਮ।

ਹਰ ਭਾਸਾ ਵਿਚ ਸਾਹਿਤ ਦਾ,
ਮੁੱਢ ਤੋਂ ਹੈ ਆਧਾਰ ਕਲਮ।

ਸੁੱਖ ਦੁੱਖ ਦੇ ਵਿਚ ਨਾਲ ਰਹੇ,
ਯਾਰਾਂ ਦੀ ਹੈ ਯਾਰ ਕਲਮ।

(ਬਿਸ਼ੰਬਰ ਅਵਾਂਖੀਆ, ਮੋ-9781825255)

©Bishamber Awankhia
  #pen #punjabi_shayri #pleaselikefollowcommentshare
loader
Home
Explore
Events
Notification
Profile