Nojoto: Largest Storytelling Platform
nojotouser8624263471
  • 9Stories
  • 41Followers
  • 31Love
    63Views

ਗਗਨ ਗੁਰੂ

  • Popular
  • Latest
  • Video
358a1799ade05ee64397afa16064480f

ਗਗਨ ਗੁਰੂ

358a1799ade05ee64397afa16064480f

ਗਗਨ ਗੁਰੂ

ਕਿੰਨੀ ਦਿਲਕਸ਼ ਹੋਵੇਗੀ 
ਉਹ ਘੜੀ
ਮੇਰੇ ਸਾਹਵੇਂ ਹੋਵੇਂਗਾ ਜਦ ਤੂੰ!💝
ਭਾਵੇਂ ਅਲਵਿਦਾ ਹੀ ਬੋਲੇਂਗਾ
ਤੇ ਕਹੇਂਗਾ "ਸਾਂਭ ਕੇ ਰੱਖੀਂ ਦਿਲ ਆਪਣਾ,
ਕਿਸੇ ਬੇਕਦਰੇ ਦੇ ਹੱਥ ਨਾ ਦੇਵੀਂ"!😞
......ਤੇ ਮੈਂ ਬੰਨ੍ਹ ਲਿਆਵਾਂਗੀ 
ਆਖ਼ਰੀ ਮੁਲਾਕਾਤ
ਆਖ਼ਰੀ (ਸ਼ਾਇਦ) ਬੋਲਾਂ ਸੰਗ,
ਆਪਣੀ ਚੁੰਨੀ ਦੇ ਲੜ!
358a1799ade05ee64397afa16064480f

ਗਗਨ ਗੁਰੂ

ਕਿਉਂ ਤੂੰ ਮੈਨੂੰ ਅੱਜ ਵੀ ਓਨਾ ਹੀ ਰਵਾਉਣਾ ਐਂ
ਕਿਸੇ ਹੋਰ ਦੀ ਹੋਣਾ ਜਦ ਮੈਂ..?
ਕਿਉਂ ਚੇਤਿਆਂ ਚ ਹਜੇ ਵੀ ਵਾਸ ਐ ਤੇਰਾ
ਜਦ ਕਿਸੇ ਹੋਰ ਦਾ ਚੇਤਾ ਲਿਆਉਣਾ ਐ ਮੈਂ...?
ਕਿਉਂ ਇਹ ਰੂਹ ਤੇਰੇ ਲੲੀ ਤੜਫਦੀ ਐ
ਹੱਥ ਜਦ ਕਿਸੇ ਹੋਰ ਨੂੰ ਫੜਾਉਣਾ ਐ ਮੈਂ...?
358a1799ade05ee64397afa16064480f

ਗਗਨ ਗੁਰੂ

ਹੁਣ ਦਰਦਾਂ ਨੂੰ ਲਫ਼ਜ਼ ਨਹੀਂ ਮਿਲਦੇ
ਰੁੱਸ ਗਏ..??
.......
"ਘਟਦਾ ਹੀ ਨਹੀਂ ਇਹ
ਸਾਲ ਬਾਦ ਵੀ ਚੀਸ ਤਾਜ਼ੀ ਹੈ"
............ਪਤਾ ਐ ਲਫ਼ਜ਼ਾਂ ਨੂੰ !
358a1799ade05ee64397afa16064480f

ਗਗਨ ਗੁਰੂ

ਮੱਕਾ ਹੀ ਬਣ ਜਾਣਾ ਸ਼ਹਿਰ ਇਹ ਤੇਰਾ ;
ਮੈਂ ਆਇਆ ਕਰਨਾ ਜਦ,
ਤੇਰੀਆਂ ਯਾਦਾਂ ਦਾ ਹੱਜ ਕਰਨ।
358a1799ade05ee64397afa16064480f

ਗਗਨ ਗੁਰੂ

ਉਹ ਕਹਿੰਦੇ 
ਨਿਰਦੈਣ ਹਾਂ ਮੈਂ
ਕਿਸੇ ਨੂੰ ਮੁੱਹਬਤ ਨਹੀਂ ਮੋੜਦੀ!
ਕੀ ਜਾਨਣ ਉਹ
ਸਾਰੀ ਮੁਹੱਬਤ ਤਾਂ 
ਇੱਕੋ ਮਾਹੀਏ ਤੇ ਲੁਟਾ ਆਈ ਮੈਂ।        .....ਤੇ
ਮੁਹੱਬਤ ਵਾਰ ਵਾਰ ਨਹੀਂ ਹੁੰਦੀ
ਸਿਰਫ ਕਸਮਾਂ ਵਾਅਦੇ ਹੁੰਦੇ ਨੇ
..............ਟੁੱਟਣ ਲੲੀ।
358a1799ade05ee64397afa16064480f

ਗਗਨ ਗੁਰੂ

ਬੜਾ ਦਿਲ ਕਰਦਾ ਐ
ਤੈਨੂੰ ਹਾਕ ਮਾਰਾਂ ;
ਪਰ ਕੌਣ ਆਪਣੇ ਜ਼ਖ਼ਮ 
ਆਪਣੇ ਹੱਥੀਂ ਕੁਰੇਦਦਾ ਐ ??
358a1799ade05ee64397afa16064480f

ਗਗਨ ਗੁਰੂ

ਬਹੁਤ ਅਲੱਗ ਹੁੰਦੀਆਂ ਨੇ ਉਹ ਕੁੜੀਆਂ,
ਜੋ ਬਿਊਟੀ ਪਾਰਲਰ ਜਾਣ ਦੀ ਬਜਾਏ,
ਲਾਇਬ੍ਰੇਰੀਆਂ ਵਿੱਚ ਜਾਂਦੀਆਂ ਨੇ...
ਕਿਉਂਕਿ ਚੇਹਰੇ ਤੇ ਕਰੀਮਾਂ ਮਲਣਾ,
ਉਹਨਾਂ ਨੂੰ ਕਾਲਖ ਸਮਾਨ ਲੱਗਦਾ ਏ,
ਨਾ ਉਹ ਮਿਲਣਗੀਆਂ ਏ.ਸੀ ਚ' ਬੈਠੀਆਂ,
ਕਿਸੇ ਚਾਰ ਦਿਵਾਰੀ ਚ' ਘਿਰੀਆਂ,
ਆਪਣੇ ਚੇਹਰਿਆਂ ਨੂੰ ਲਿਸ਼ਕਾਉਣ ਲਈ,
ਉਹ ਤਾਂ ਲਾਇਬ੍ਰੇਰੀ ਚ' ਪਾਈਆਂ ਜਾਣਗੀਆਂ,
ਦਿਮਾਗਾਂ ਨੂੰ ਰੁਸ਼ਨਾਉਣ ਲਈ...
ਤੇ ਪਰਸ ਚ' ਮੇਕ-ਅਪ ਕਿੱਟ ਦੀ ਬਜਾਏ,
ਉਹ ਕਿਤਾਬਾਂ ਰੱਖਦੀਆਂ ਨੇ,
ਕਲੱਬਾਂ, ਪੱਬਾਂ ਚ' ਜਾਣ ਦੀ ਬਜਾਏ,
ਉਹ ਪੁਸਤਕ ਮੇਲਿਆਂ ਚ' ਜਾਂਦੀਆਂ ਨੇ,
ਇਹ ਅਲੱਗ ਕੁੜੀਆਂ ਸਾਡੇ ਚ' ਹੀ ਵਿਚਰਦੀਆਂ ਨੇ,
ਕੋਈ ਵੱਟਾਂ ਬੰਨਿਆਂ ਤੇ ਬੈਠੀ ਤੇ ਕੋਈ,
ਬੱਸਾਂ ਚ' ਸਫ਼ਰ ਕਰਦੀ ਨਜ਼ਰ ਆਏਗੀ...
--Karan
358a1799ade05ee64397afa16064480f

ਗਗਨ ਗੁਰੂ

ਜੁਲਾਈ 2016

ਜੁਲਾਈ 2016 #ਕਵਿਤਾ

Follow us on social media:

For Best Experience, Download Nojoto

Home
Explore
Events
Notification
Profile