Nojoto: Largest Storytelling Platform
harryjassal8146
  • 239Stories
  • 444Followers
  • 2.7KLove
    99Views

Harry jassal

ਮੈਨੂੰ ਲਿਖਣਾ ਨੀ ਔਂਦਾ ਲਿਖਾਰੀਆ ਦੇ ਵਾਂਗੂੰ ਮੈ ਤਾ ਚਲਾਉਂਦਾ ਕੰਮ ਸ੫ੇਅਰ ਖਿਡਾਰੀਆ ਦੇ ਵਾਂਗੂੰ ਜਿਹਦੇ ਵਿਚੋਂ ਆ-ਆ ਕੇ ਲੋਕ ਜਾਈ ਜਾਂਦੇ ਨੇ ਦਿਲ ਮੇਰਾ ਸਮਝ ਬਸ ਸਵਾਰੀਆ ਦੇ ਵਾਂਗੂੰ #jassal

  • Popular
  • Latest
  • Video
0078fb1b5e4b40d2df6b23cabe67f3c8

Harry jassal

ਕੁੜੀਆਂ ਤੋਂ ਪੁੱਤ ਬਚਾਲੋ ਪੁੱਤਾਂ ਤੋਂ ਕੁੜੀਆਂ ਜੀ 
ਚੱਲ ਪਈਆਂ ਤੇਜ ਹਵਾਵਾਂ ਪੰਜਾਬ ਵੱਲ ਬੁਰੀਆਂ ਜੀ
ਕੁੜੀਆਂ ਤੋਂ ਪੁੱਤ ਬਚਾਲੋ...

ਕੁੜੀਆਂ ਹੁਣ ਘਰੇ ਸੱਦਕੇ ਮਰਵਾਵਣ ਮੁੰਡਿਆਂ ਨੂੰ ਜੀ
ਲੁੱਟ ਗਏ ਦਿਨ-ਦਿਹਾੜੇ ਕਰਨਾ ਕੀ ਕੁੰਡਿਆਂ ਨੂੰ ਜੀ
ਮਾਵਾਂ ਨੂੰ ਪੁੱਤ ਨਾ ਜੁੜਦੇ,ਥੋੜਾਂ ਕੈਸੀਆਂ ਥੁੜੀਆ ਜੀ
ਕੁੜੀਆਂ ਤੋਂ ਪੁੱਤ ਬਚਾਲੋ...

ਵਿਚੋਲੇ ਨੇ ਰੱਖ ਕੇ ਓਹਲਾ ਨਸ਼ੇੜੀ ਨਾਲ ਕੁੜੀ ਵਿਆਹਤੀ
ਚੰਗੀ-ਭਲੀ ਹੱਸਦੀ-ਖੇਡਦੀ ਜਿੰਦਗੀ ਹੀ ਨਰਕ ਬਣਾਤੀ 
ਫੁੱਲਾਂ ਵਾਂਗ ਪਾਲੀਆਂ ਮਾਪਿਆਂ ਦਲਦਲ ਵਿੱਚ ਰੁੜੀਆਂ ਜੀ
ਨਸ਼ਿਆਂ ਤੋਂ ਪੁੱਤ ਬਚਾਲੋ...

ਛੱਡ ਕੇ ਪ੍ਰਦੇਸ ਤੁਰ ਗਿਆ ਨਵੀਂ ਵਿਆਹੀ ਘਰਵਾਲੀ ਨੂੰ 
ਉਥੇ ਜਾ ਪੱਕੇ ਹੋਣ ਲਈ ਵਿਆਹੀ ਬੈਠਾ ਬਾਹਰਵਾਲੀ ਨੂੰ 
ਉਡੀਕ ਵਿੱਚ ਅੱਖਾਂ ਸੁੱਕੀਆਂ,ਨੀਂਦਾਂ ਵੀ ਉੜੀਆਂ ਜੀ
ਪਰਦੇਸਾਂ ਤੋਂ ਪੁੱਤ ਬਚਾਲੋ...

ਦੂਜਿਆਂ ਤੇ ਲਾਵਣ ਪੈਸਾ ਲੋਕ ਨੇ ਹੋ ਗਏ ਕਮਲੇ 
ਐਨਾ ਕੁਝ ਦੇਖ ਕੇ ਜੱਸਲਾ ਫੇਰ ਵੀ ਨਾ ਏਹ ਸੰਭਲੇ 
Ielts ਦੇ ਸੈਂਟਰਾਂ ਅੱਗੇ ਲਾਇਨਾ ਫੇਰ ਜੁੜੀਆਂ ਜੀ
ਕੁੜੀਆਂ ਤੋਂ ਪੁੱਤ ਬਚਾਲੋ...

©Harry jassal #Punjabi 
#nojoto 
#jassal #Merishayeri #Shayerilover #dil #Nojotoindia 
#blindLove
0078fb1b5e4b40d2df6b23cabe67f3c8

Harry jassal

कोई कहता है कि मुसलमान मर रहा है 
कोई कहता अफगान और तालिबान मर रहा है 
जिसे बनाकर फ़रिश्तों से सजदे करवाए थे खुदा ने
अब वोह इन्सान सरेआम मर रहा है 
पांच टाइम की नमाज़ करने वालों के हाथों से 
लगता है जैसे उनका ही भगवान् मर रहा है 
इन दोनों देशों की लड़ाई का नतीजा चाहे जो भी निकले
पर इस लड़ाई में धीरे-धीरे इस्लाम मर रहा है

©Harry jassal #huminity 
#beinghuman 
#nojohindi 
#MyThoughts 
#jassal
0078fb1b5e4b40d2df6b23cabe67f3c8

Harry jassal

ये सिर्फ एक धागा नहीं है 
ये एक यक़ीन है एक विश्वास है 
एक बहन का अपने भाई के ऊपर 
के वोह हर मुश्किल में उसका साथ देगा 
तो दोस्तों इस रिश्ते को इस विश्वास को
यूँ ही बनाये रखना 
Happy Raksha Bandan 👫

©Harry jassal #Happy 
#RakshaBandhan2021 
#nojota 
#India 
#jassal
0078fb1b5e4b40d2df6b23cabe67f3c8

Harry jassal

ਭਗਤ,ਸਰਾਭੇ,ਊਧਮ ਨੇ ਸੌਂਹ ਖਾਧੀ 
ਏਸ ਵਾਰੀ ਲੈਣੀ ਕਾਲੇ ਕਾਨੂੰਨਾਂ ਤੋਂ ਆਜ਼ਾਦੀ 
ਸਾਨੂੰ ਹੀ ਅੱਖਾਂ ਦਿਖਾਉਦੇ ਆ ਖਾ ਕੇ ਰੋਟੀ ਸਾਡੀ 
ਏਸ ਵਾਰੀ ਲੈਣੀ ਕਾਲੇ ਕਾਨੂੰਨਾਂ ਤੋਂ ਆਜ਼ਾਦੀ 

ਮੰਨਦਾ ਤੂੰ ਖੁਦ ਨੂੰ ਜੇ ਬਾਦਸ਼ਾਹ 
ਬਾਦਸ਼ਾਹ ਵੀ ਅਸੀਂ ਝੁਕਾਏ ਹੋਏ ਆ
ਦੁਨੀਆਂ ਦੇ ਵੱਡੇ ਵੱਡੇ ਨਾਢੂ ਖਾਂ 
ਗੋਡਣੀਆ ਟੇਕਣ ਲਾਏ ਹੋਏ ਆ
ਮੰਨਿਆ ਤੂੰ ਏ ਪਾਵਰ ਚ 
ਪਰ ਜਾਣਦਾ ਨੀ ਪਾਵਰ ਸਾਡੀ
ਭਗਤ,ਸਰਾਭੇ,ਊਧਮ ਨੇ ਸੌਂਹ ਖਾਧੀ 
ਏਸ ਵਾਰੀ ਲੈਣੀ ਕਾਲੇ ਕਾਨੂੰਨਾਂ ਤੋਂ ਆਜ਼ਾਦੀ 

ਧਰਨੇ ਚ ਹੋਏ ਜੋ ਸ਼ਹੀਦ ਨੇ 
ਕੱਲੇ ਕੱਲੇ ਦਾ ਹਿਸਾਬ ਲੈਣਾ ਏ
ਥਾਂ ਥਾਂ ਤੇ ਕੰਡੇ ਬੀਜ ਸੋਚੀ ਨਾ
ਕੇ ਓਸ ਜਮੀਨ ਤੇ ਗੁਲਾਬ ਹੋਣਾ ਏ
ਜੋ ਬੀਜਿਆ ਹੈ ਤੂੰ ਸਰਕਾਰੇ ਨੀ
ਓਹਦੀ ਕਰਨੀ ਪੈਣੀ ਵਾਢੀ 
ਭਗਤ,ਸਰਾਭੇ,ਊਧਮ ਨੇ ਸੌਂਹ ਖਾਧੀ 
ਏਸ ਵਾਰੀ ਲੈਣੀ ਕਾਲੇ ਕਾਨੂੰਨਾਂ ਤੋਂ ਆਜ਼ਾਦੀ 

ਇਕ ਦੇ ਹੀ ਅਸੀਂ ਵਾਰਿਸ ਆ
ਇਕ ਦੇ ਹੀ ਅਸੀਂ ਜਾਏ ਹੋਏ ਆ
ਧਰਮਾਂ,ਜਾਤਾਂ ਤੇ ਸਟੇਟਾਂ ਚ
ਆਹ ਲੀਡਰਾਂ ਦੇ ਅਸੀਂ ਫਸਾਏ ਹੋਏ ਆ
ਅਸੀਂ ਇਕ ਸੀ ਤੇ ਇਕ ਰਹਿਣਾ ਜੱਸਲਾ 
ਸੁਣ ਲੈਣ ਮਨੂਵਾਦੀ 
ਭਗਤ,ਸਰਾਭੇ,ਊਧਮ ਨੇ ਸੌਂਹ ਖਾਧੀ
ਏਸ ਵਾਰੀ ਲੈਣੀ ਕਾਲੇ ਕਾਨੂੰਨਾਂ ਤੋਂ ਆਜ਼ਾਦੀ

©Harry jassal #15august 
#IndependenceDay 
#kisanmazdoorektazindabad 
#Merishayeri #Shayerilover #dil #nojoto #jassal
0078fb1b5e4b40d2df6b23cabe67f3c8

Harry jassal

ਯਾਰੋ 15 ਅਗਸਤ ਆਉਣ ਵਾਲਾ ਹੈ 
ਬੁੱਤਾਂ ਤੇ ਪਾਣੀ ਪਾ ਦਿਓ ਡਰਾਮਾ ਜੇਹਾ ਹੋਣ ਵਾਲਾ ਹੈ 
ਸਾਰਾ ਸਾਲ ਦੇਸ਼ ਦਾ ਖੂਨ ਪੀਣ ਵਾਲਿਆਂ ਨੂੰ 
ਦੇਸ਼ ਲਈ ਖੂਨ ਦੇਣ ਵਾਲਿਆਂ ਦਾ ਚੇਤਾ ਆਉਣ ਵਾਲਾ ਹੈ

©Harry jassal #15thAugust 
#freedomfighters 
#IndependenceDay 
#India 
#nojotoindia 
#jassal
0078fb1b5e4b40d2df6b23cabe67f3c8

Harry jassal

ਪਹਿਲਾਂ ਜਦੋਂ ਅੰਬਰ ਤੋਂ ਕਣੀਆਂ ਪੈਂਦੀਆ ਸੀ 
ਵੱਡੀ ਭੈਣ ਦੀਆਂ ਉਦੋਂ ਮਿੰਨਤਾਂ ਹੁੰਦੀਆਂ ਸੀ 
ਓਹਨੂੰ ਵਾਰ- ਵਾਰ ਕਹਿਣਾ ਪਕੌੜੇ ਬਣਾਉਣ ਲਈ
ਓਹਨੇ ਮੈਨੂੰ ਭੇਜਣਾ ਦੁਕਾਨ ਤੋਂ ਬੇਸਨ ਤੇ ਤੇਲ ਲਿਆਉਣ ਲਈ 
ਥੈਲੇ ਦਾ ਕੋਨਾ ਅੰਦਰ ਕਰਕੇ ਝੱਟ ਬਰਸਾਤੀ ਬਣਾਉਂਦੇ ਸੀ 
ਏਨਾ ਚਾਅ ਹੁੰਦਾ ਸੀ ਪਕੌੜਿਆਂ ਦਾ ਚੱਪਲ ਵੀ ਨਾ ਪਾਉਂਦੇ ਸੀ 
ਫੇਰ ਰਾਹ ਚ ਛਾਲਾਂ ਮਾਰ-ਮਾਰ ਪਾਣੀ ਉਡਾਉਂਦੇ ਸੀ
ਲਾਲੇ ਤੋਂ ਵਰਕੇ ਲੈ ਓਹਦੀ ਕਿਸ਼ਤੀ ਬਣਾਉਂਦੇ ਸੀ 
ਮੁੜਕੇ ਆ ਭੈਣ ਨਾਲ ਪਿਆਜ ਤੇ ਆਲੂ ਕਟਵਾਉਦੇ ਸੀ 
ਕਿਤੇ ਪਹਿਲਾਂ ਨਾ ਕੋਈ ਲੈ ਜਾਵੇ ਪਲੇਟ ਲੈ ਕੋਲ ਹੀ ਬਹਿੰਦੇ ਸੀ 
ਇਕੱ ਚੁੱਲ੍ਹੇ ਤੇ ਪਕੌੜੇ ਤੇ ਦੂਜੇ ਤੇ ਚਾਹ ਹੁੰਦੀ ਸੀ 
ਚਾਹ ਨਾਲ ਪਕੌੜੇ ਖਾ ਕੇ ਵਾਹ ਵਾਹ ਹੁੰਦੀ ਸੀ 
ਓਹ ਦਿਨ ਤਾਂ ਬੀਤ ਗਏ ਬਸ ਯਾਦਾਂ ਰਹਿ ਗਈਆਂ 
ਆਪਾਂ ਵੀ ਪਰਦੇਸੀ ਹੋ ਗਏ ਤੇ ਭੈਣਾਂ ਵੀ ਵਿਆਹ ਹੋ ਗਈਆਂ 
ਪਰ ਓਹ ਦਿਨ ਸਦਾ ਹੀ ਚੇਤੇ ਆਉਣੇ ਜਦ ਜਦ ਵੀ ਮੀਂਹ ਪੈਣਾ 
ਇਕੋ ਅਰਦਾਸ ਹੈ ਰੱਬ ਅੱਗੇ ਵੇ ਰੱਬਾ ਸਭਨੂੰ ਦਈ ਭੈਣਾਂ 🙏

©Harry jassal #Merishayeri #Shayerilover #dil #nojoto #jassal 
#Punjabi 
#Drops
0078fb1b5e4b40d2df6b23cabe67f3c8

Harry jassal

ਜਾ ਕਹਿ ਦੇ ਹਾਕਮ ਨੂੰ ਹੱਕਾਂ ਦੇ ਪਹਿਰੇਦਾਰ ਨਹੀਂ ਝੁਕਦੇ 
ਸਰਕਾਰਾਂ ਝੁਕਦੀਆਂ ਨੇ ਕਦੇ ਸਰਦਾਰ ਨਹੀਂ ਝੁਕਦੇ 

ਜ਼ਾਲਮ ਪਹਿਲਾਂ ਵੀ ਆਏ ਸੀ ਸਾਨੂੰ ਝੁਕਾਉਣ ਨੂੰ 
ਧਮਕੀਆਂ ਦਿੰਦੇ ਸੀ ਨੀਹਾਂ ਚ ਚਿਣਵਾਉਣ ਨੂੰ 
ਲੱਖਾਂ ਨੇ ਕੀ ਝੁਕਣਾ ਸਾਹਿਬਜ਼ਾਦੇ ਚਾਰ ਨਹੀਂ ਝੁਕਦੇ 
ਸਰਕਾਰਾਂ ਝੁਕਦੀਆਂ ਨੇ ਕਦੇ ਸਰਦਾਰ ਨਹੀਂ ਝੁਕਦੇ 

ਜਾ ਕੇ ਦੇਖ ਜੇਲ ਲਾਹੌਰ ਦੀ ਜਾਂ ਕੈਕਸਟਨ ਹਾਲ ਲੰਡਨ ਦਾ
ਸਾਨੂੰ ਮੁਢ ਤੋਂ ਸ਼ੌਕ ਹੈ ਬਸੰਤੀ ਝੋਲੇ ਰੰਗਣ ਦਾ
ਸਾਡੇ ਭਗਤ ਸਿੰਘ,ਊਧਮ ਤੇ ਕਰਤਾਰ ਨਹੀਂ ਝੁਕਦੇ 
ਸਰਕਾਰਾਂ ਝੁਕਦੀਆਂ ਨੇ ਕਦੇ ਸਰਦਾਰ ਨਹੀਂ ਝੁਕਦੇ 

ਅਸੀਂ ਸੀਸ ਲਹਾ ਦੇਈਏ ਪਰ ਸੀਸ ਝੁਕਾਉਂਦੇ ਨਹੀਂ 
ਮਾੜੇ ਨਾਲ ਖੜਦੇ ਆ ਦੱਬਦੇ ਨੂੰ ਦਬਾਉਂਦੇ ਨਹੀਂ 
ਪਰ ਬਿਨਾਂ ਗੱਲ ਤੋਂ ਜੱਸਲਾ ਕਦੇ ਤਲਵਾਰ ਨਹੀਂ ਚੁੱਕਦੇ 
ਸਰਕਾਰਾਂ ਝੁਕਦੀਆਂ ਨੇ ਕਦੇ ਸਰਦਾਰ ਨਹੀਂ ਝੁਕਦੇ

©Harry jassal #kisanmazdoorektazindabad 
#Punjabi 
#India 
#nojotopunjabi 
#Nojoto 
#jassal  #HappyBawa vinodsaini Jassi Saab Satnam Dhaliwal Dear Diary✍🏻

#kisanmazdoorektazindabad #Punjabi #India #nojotopunjabi #jassal #Happybawa vinodsaini Jassi Saab Satnam Dhaliwal Dear Diary✍🏻 #Thoughts

0078fb1b5e4b40d2df6b23cabe67f3c8

Harry jassal

हम अपने गम किसी को नहीं बताते 
क्योकि दुनिया में पहले ही बहुत गम हैं 
कुछ लोग हमारी खुशी में शामिल हो जाते हैं 
क्या ये हमारे लिए कम हैं

©Harry jassal #Hindi 
#Nojoto #Merishayeri #Shayerilover #dil #nojoto #harryjassal
#India
0078fb1b5e4b40d2df6b23cabe67f3c8

Harry jassal

ਜਦੋਂ ਸਿਰ ਤੇ ਪੈਂਦੀ ਹੈ Tention
ਉਦੋਂ ਬਾਪੂ ਯਾਦ ਆਉਂਦਾ ਏ 
ਜਦੋਂ ਘਰ ਵਿੱਚ ਮੁਕ ਜਾਂਦਾ ਹੈ Ration
ਉਦੋਂ ਬਾਪੂ ਯਾਦ ਆਉਂਦਾ ਏ 
ਭਾਵੇਂ ਦੁਨੀਆਂ ਦੀ ਚਕਾਚੌਂਧ ਚ
ਬਾਪੂ ਨੂੰ ਭੁੱਲ ਜਾਂਦੇ ਹਾਂ 
ਪਰ ਜਦੋਂ ਤੋੜ ਲੈਂਦੇ ਨੇ ਸਾਰੇ Connection
ਉਦੋਂ ਬਾਪੂ ਯਾਦ ਆਉਂਦਾ ਏ 
👳‍♀️Happy Father's Day👳‍♂️

©Harry jassal #punjabi 
#punjab 
#nojoto 
#Merishayeri #Shayerilover #dil #nojoto #jassal 
#FathersDay2021

punjabi punjab nojoto Merishayeri Shayerilover dil nojoto jassal FathersDay2021

0078fb1b5e4b40d2df6b23cabe67f3c8

Harry jassal

ਆਕਸੀਜਨ ਮੁੱਕਦੀ ਜਾਂਦੀ 
ਤੇ ਜਿੰਦਗੀ ਰੁਕਦੀ ਜਾਂਦੀ 
ਖੇਲ ਕੋਈ ਰੱਬ ਦਾ ਨਹੀਂ, ਸਿਆਸਤਦਾਨਾਂ ਦਾ ਏ
ਕਸੂਰ ਕੋਈ ਰੱਬ ਦਾ ਨਹੀਂ ਸਾਰਾ ਇਨਸਾਨਾਂ ਦਾ ਏ

ਪਾਣੀ ਤੇ ਦੇਖ ਕੇ ਲਾਸ਼ਾਂ ਸਾਡੀ ਤਾਂ ਰੂਹ ਕੰਬਦੀ ਏ
ਜੇਹੜੇ ਬੰਦੇ ਵਿੱਚ ਦਿਲ ਨਹੀਂ ਕੇਹੜੀ ਓਹ ਮਾਂ ਜੰਮਦੀ ਏ
ਲਾਸ਼ਾਂ ਤੇ ਕਰਦੇ ਪੌਲਿਟਿਕਸ, ਕੰਮ ਸ਼ੈਤਾਨਾਂ ਦਾ ਏ
ਕਸੂਰ ਕੋਈ ਰੱਬ ਦਾ ਨਹੀਂ ਸਾਰਾ ਇਨਸਾਨਾਂ ਦਾ ਏ 

ਦੇਸ਼ ਦਾ ਅੰਨਦਾਤਾ ਵੀ ਸੜਕਾਂ ਤੇ ਰੁਲਦਾ ਫਿਰਦਾ 
ਗਰੀਬ ਬੇਚਾਰਾ ਪਹਿਲਾਂ ਹੀ ਭੁੱਖ ਨਾਲ ਘੁਲਦਾ ਫਿਰਦਾ 
ਜਿਹਨਾਂ ਦੇ ਜਮੀਰ ਹੀ ਮਰ ਗਏ ਓਹਨਾਂ ਵਿਕੀਆਂ ਜ਼ੁਬਾਨਾਂ ਦਾ ਏ
ਕਸੂਰ ਕੋਈ ਰੱਬ ਦਾ ਨਹੀਂ ਸਾਰਾ ਇਨਸਾਨਾਂ ਦਾ ਏ 

ਮਰਨ ਤੋਂ ਬਾਅਦ ਵੀ ਏਥੇ ਭਟਕਦੀਆ ਫਿਰਦੀਆਂ ਰੂਹਾਂ 
ਨਸੀਬ ਨਾ ਹੋਈਆਂ ਜਿਹਨਾਂ ਨੂੰ ਜੱਸਲਾ ਸਿਵਿਆਂ ਦੀਆਂ ਜੂਹਾਂ 
ਕਿੱਥੇ ਸਾਲੇ ਬਾਬੇ ਲੁੱਕ ਗਏ,ਦਾਅਵੇ ਕਰਦੇ ਭਗਵਾਨਾਂ ਦਾ ਏ
ਕਸੂਰ ਕੋਈ ਰੱਬ ਦਾ ਨਹੀਂ ਸਾਰਾ ਇਨਸਾਨਾਂ ਦਾ ਏ

©Harry jassal #covid19 
#stay_home_stay_safe 
#india
#nojot
#jassal 
#lockdown2021
loader
Home
Explore
Events
Notification
Profile