ਰਾਹੀ ਕਰਦੇ ਰਾਹਵਾਂ ਦੀ ਗੱਲ। ਸਿਦਕੀ ਨਾ ਕਰੇ ਸਾਹਵਾਂ ਦੀ ਗੱਲ , ਜਦ ਖਾਣੇ ਪੈਂਦੇ ਟੁੱਕ ਵਿਗਾਨੇ। ਉਂਦੋ ਤੁਰਦੀ ਏ ਮਾਂਵਾਂ ਦੀ ਗੱਲ , ਰਾਤੀਂ ਦੀਵੇ ਜਗਦੇ ਜਗਦੇ । ਕਰਦੇ ਪਏ ਸੀ ਹਵਾਵਾਂ ਦੀ ਗੱਲ, ਸਿੱਧੀ ਸੜਕ ਤੂੰ ਤੁਰਿਆ ਚੱਲ । ਛੱਡ ਦੇ ਹੋਰ ਦਿਸ਼ਾਵਾਂ ਦੀ ਗੱਲ, ਮਨ ਦਾ ਪਾਤਰ ਭਰਨਾ ਨਾਹੀਂ। ਦਿਲ 'ਚੋਂ ਕੱਢ ਇਛਾਵਾਂ ਦੀ ਗੱਲ, ਜੀਣ ਦਾ ਇਲਮ ਸਿੱਖ ਵੇ 'ਰਾਹੀ'। ਕਰ ਨਾ ਹੋਰ ਕਥਾਵਾਂ ਦੀ ਗੱਲ , ਰਾਹੀ ,,, ©ਜੱਗੀ ਰਾਹੀ jagi rahi balran #witrer #poatry #witerscommunity