Nojoto: Largest Storytelling Platform

ਜੰਗ ਜਿਹੀ ਲੱਗ ਗਈ ਏ ਮੇਰੇ ਕਲਮ ਦਵਾਤਾਂ ਨੂੰ, ਸੱਜਣਾ ਦੇ ਹਲ

ਜੰਗ ਜਿਹੀ ਲੱਗ ਗਈ ਏ ਮੇਰੇ ਕਲਮ ਦਵਾਤਾਂ ਨੂੰ,
ਸੱਜਣਾ ਦੇ ਹਲੂਣਾ ਮੇਰੇ ਸੁੱਤੇ ਜਜ਼ਬਾਤਾਂ ਨੂੰ
ਬਣ ਮੇਰੀ ਮੁਸਕਾਨ ਜਾਂ ਹੰਝੂ ਖਾਰਾ ਬਣ ਜਾ
ਛੱਡ ਕੇ ਚਲ ਜਾਹ ਦੂਰ ਜਾਂ ਜਾਨੋਂ ਪਿਆਰੇ ਬਣ ਜਾਹ
ਪਿਆਰ ਜਾਂ ਨਫਰਤ ਚੋਂ, ਇਕ ਝੋਲੀ ਪਾ ਦੇ
ਅੱਧ ਵਿਚਾਲੇ ਟੁੱਟਦੀ ਰੂਹ ਨੂੰ ਕਿਸੇ ਇਕ ਕਿਨਾਰੇ ਲਾ ਦੇ
ਪਿਆਰ ਨਾਲ ਸਾਡੀ ਰੂਹ ਮਹਿਕਾਦੇ 
 ਨਹੀਂ ਨਫਰਤ ਦੇ ਨਾਲ ਸ਼ਾਇਰ ਬਣਾ ਦੇ।

ਅਮਨਦੀਪ ਕੌਰ

©ਅਮਨਦੀਪ ਕੌਰ
  #Red