ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥ ਗੁਰੂ ਅਮਰਦਾਸ ਜੀ ਸਾਨੂੰ ਸਾਡੇ ਮਨ (ਜੋਤ)ਬਾਰੇ ਸਮਝਾ ਰਹੇ ਹਨ ਕਿ ਜੋਤ ਜੋ ਕਿ ਮਨ ਹੈ ਉਹ ਆਪਣੇ ਸਰੀਰ ਚ ਕਿਹੜੀ ਜਗਾ ਵਸਦਾ ਹੈ ਉਹ ਜਗਾ ਹੈ ਸਾਡੇ ਨੇਤਰ॥ ਜੋਤ ਮਾਲਕ ਨੇ ਨੇਤਰਾਂ ਚ ਟਿਕਾਈ ਹੈ॥ ਹੁਣ ਨੇਤਰਾਂ ਦਾ ਕੰਮ ਕੀ ਹੈ ਕਿ ਤੁਸੀਂ ਹਰੀ ਦੇ ਇਲਾਵਾ ਕੁਝ ਵੀ ਨਹੀਂ ਵੇਖਣਾ ਹੈ॥ ਹਰਿ ਬਿਨੁ ਅਵਰੁ ਨ ਦੇਖਹੁ ਕੋਈ ਨਦਰੀ ਹਰਿ ਨਿਹਾਲਿਆ ॥ ਕਿਉਕਿ ਜੋਤ ਦਾ ਸੰਬੰਧ ਹੈ ਨੇਤਰਾਂ ਨਾਲ ਹੈ ਨਾ ਕਿ ਸਰੀਰ ਦੇ ਕਿਸੇ ਹੋਰ ਅੰਗ ਨਾਲ॥ਨੇਤਰਾਂ ਨਾਲ ਅਸੀਂ ਇਸ ਖਾਲੀ-ਖਲਾਅ ਚ ਕੇਵਲ ਤੇ ਕੇਵਲ ਹਰੀ ਨੂੰ ਵੇਖਣਾ ਹੈ ਤੇ ਨੇਤਰਾਂ ਨਾਲ ਹਰੀ ਨੂੰ ਵੇਖ-ਵੇਖ ਕੇ ਨਿਹਾਲ ਹੋਣਾ ਹੈ॥ ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ॥ ਇਹ ਸੰਸਾਰ ਸਾਨੂੰ ਦਿੱਸਦਾ ਜ਼ਹਿਰ ਹੈ ਪਰ ਹੈ ਹਰੀ ਦਾ ਰੂਪ ਪਰ ਹਰੀ ਦਾ ਰੂਪ ਨਜ਼ਰ ਕਦੋਂ ਆਉਂਦਾ ਹੈ... ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ ॥ ਗੁਰ ਦੀ ਕਿਰਪਾ ਸਦਕਾ ਜਦੋਂ ਹਰੀ ਨੂੰ ਬੁੱਝ ਲਿਆ ਤਾਂ ਜਿੱਥੇ ਵੀ ਦੇਖਦੇ ਹਾਂ ਕੇਵਲ ਹਰੀ ਨਜ਼ਰ ਆਉਂਦਾ ਹੈ ਨਿਰ-ਆਕਾਰ ਰੂਪ ਚ ਹੋਰ ਕੁਝ ਨਜ਼ਰ ਨਹੀੰ ਆਉਂਦਾ॥ ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ ॥੩੬॥ ਹੁਣ ਆਪਾਂ ਦੇਖਦੇ ਹਾਂ ਕਿ ਅੱਖਾਂ ਹੁੰਦੇ ਵੀ ਗੁਰਬਾਣੀ ਸਾਨੂੰ ਅੰਨੇ ਕਹਿ ਰਹੀ ਹੈ ਕਿਉਂਕਿ ਜੋਤ ਦੋ ਨੇਤਰਾਂ ਵਸਣ ਕਰਕੇ ਦੋ ਦਿ੍ਸਟ ਦੋ ਮਨ ਦੁਚਿੱਤੀ ਹੋਣ ਕਰਕੇ ਮਨ ਆਪਣੇ ਮੂਲ ਸਰੂਪ ਦੀ ਪਹਿਚਾਣ ਨਹੀਂ ਕਰ ਪਾ ਰਿਹਾ ਤੇ ਨੇਤਰਾਂ ਨੂੰ ਪ੍ਕਾਸ਼ ਨਹੀਂ ਦਿੱਸਦਾ॥ ਮਨ ਨੂੰ ਸੱਚਾ ਗੁਰ ਪਾ੍ਪਤ ਹੋਣ ਤੇ ਮਨ ਦੀ ਦਿੱਬ ਦਿ੍ਸਟੀ ਹੋ ਜਾਂਦੀ ਹੈ ਤੇ ਸਾਨੂੰ ਪ੍ਕਾਸ਼ ਨਜ਼ਰ ਆਉਣਾ ਸੁਰੂ ਹੋ ਜਾਂਦਾ ਹੈ॥ 🌹🙏🏻🌹 ©Biikrmjet Sing #जोत