Alone ਮੈਂ ਕਿਸੇ ਹੋਰ ਦੀ ਨਹੀ, ਆਪਣੇ ਬਾਪੂ ਦੀ ਗੱਲ ਕਰਦਾ ਹਾਂ, ਜਿਸ ਦੀਆਂ ਜਿੰਮੇਵਾਰੀਆਂ ਨੂੰ ਬਿਆਨ ਕਰਦੇ ਕਰਦੇ ਮੇਰਾ ਅਪਣਾ ਵੀ ਮਨ ਭਰਦਾ ਆ, ਉਸਦੇ ਹੱਸਦੇ ਚਿਹਰੇ ਪਿੱਛੇ ਦਾ ਦੁੱਖ, ਬਿਨ ਬੋਲੇ ਹੀ ਅੱਖਾਂ ਵਿਚੋਂ ਮੈਨੂੰ ਬੜਾ ਕੁੱਝ ਕਹਿ ਰਿਹਾ ਏ, ਜਿਹੜਾ ਹੌਂਸਲਾ ਉਸਦਾ ਕਦੇ ਹਿੰਮਤ ਨੀ ਹਾਰਦਾ ਸੀ, ਹੁਣ ਉਹ ਹੌਂਸਲਾ ਵੀ ਉਮਰ ਦੇ ਮੁਤਾਬਿਕ ਹੇਠਾਂ ਬਹਿ ਰਿਹਾ ਏ, ਪਰ ਉਸਨੇ ਕਦੇ ਆਪਣੇ ਇਸ ਟੁੱਟਦੇ ਹੌਂਸਲੇ ਦਾ ਇਜ਼ਹਾਰ ਨਹੀਂ ਕੀਤਾ, ਕਿਉਂਕਿ ਸਾਰੇ ਟੱਬਰ ਦਾ ਹੀ ਹੌਂਸਲਾ ਉਹ ਆਪ ਹੈ, ਲੋਕ ਭਾਵੇਂ ਉਸਨੂੰ ਚੰਗਾ ਕਹਿਣ ਭਾਵੇਂ ਮਾੜਾ ਕਹਿਣ, ਪਰ ਮੇਰਾ ਤੇ ਮੇਰੇ ਟੱਬਰ ਦਾ ਰੱਬ ਤਾਂ ਮੇਰਾ ਬਾਪ ਹੈ। #amarsardar #jabaat_dil_de #viral #trending #nojotopunjabi ਦੀਪਤੀ ਗੁੰਮਨਾਮ