Nojoto: Largest Storytelling Platform

ਹਾਂ ਮਿਲਾਂਗੇ ਦੁਬਾਰਾ ਤੁਰ ਗਿਆ ਕਹਿ ਕੇ, ਲੰਘ ਜਾਂਦੀ ਏ ਰਾਤ

ਹਾਂ ਮਿਲਾਂਗੇ ਦੁਬਾਰਾ ਤੁਰ ਗਿਆ ਕਹਿ ਕੇ,
ਲੰਘ ਜਾਂਦੀ ਏ ਰਾਤ ਤਾਰਿਆਂ ਦੀ ਛਾਵੇਂ ਬਹਿ ਕੇ।

ਮੈਂ ਖ਼ੁਦ ਨੂੰ ਹੀ ਮਿਲ ਕੇ ਮੁੜ ਆਉਂਦਾ ਹਾਂ ਨਿੱਤ,
ਤੈਨੂੰ ਮਿਲਣ ਜਾਂਦਾ ਹਾਂ ਹੱਥ 'ਚ ਤੇਰਾ ਪਤਾ ਲੈ ਕੇ।

ਹਵਾਵਾਂ ਹੱਥ ਬੱਦਲਾਂ ਨੂੰ ਪੈਗ਼ਾਮ ਭੇਜਿਆ,
ਕਿ ਰੋਣਾ ਚਾਹੁਣਾ ਮੈਂ ਸਹਾਰਾ ਬਾਰਿਸ਼ਾਂ ਦਾ ਲੈ ਕੇ।

ਮਹਿਫ਼ਿਲਾਂ ਮੁਸ਼ਾਇਰਿਆਂ ਚੋਂ ਆਵੇ ਫਰਮਾਇਸ਼,
ਕਿ ਪੇਸ਼ ਕਰੋ ਕੋਈ ਸ਼ਿਅਰ ਉਹਦਾ ਨਾਮ ਲੈ ਕੇ।

ਵਾਅਦਿਆਂ ਦੇ ਪੱਕੇ ਵੀ ਤਾਂ ਕੱਚ ਵਾਂਗ ਖਿੰਡ ਗਏ,
ਇਸ ਤੋਂ ਜ਼ਿਆਦਾ ਕੀ ਬਿਆਨ ਕਰਾਂ ਕਹਿ ਕੇ।

©ਮਨpreet ਕੌਰ #Nojoto #nojotoLove #nojotoquotes #nojotopunjabi #nojotoalone #nojotosad #nojotowriters #Nojotozindgi