ਧੀ ਆਖਦੀ ਬਾਬਲ ਆਪਣੇ ਨੂੰ, ਹਾਲੇ ਤੋਰੀਂ ਨਾ ਦੂਜੇ ਵਹਿੜੇ ਵੇ l ਚਹਿਕਣਾ ਚਾਉਂਦੀ ਹਾਂ ਬਨੇਰੇ ਤੇਰੇ ਤੇ, ਨਾ ਪਾਵੀਂ ਵਿੱਚ ਲਾਵਾਂ ਫੇਰੇ ਵੇ l ਲਾਡ ਲੈਣ ਦੇ ਹਾਲੇ ਮਾਂ ਕੋਲੋਂ, ਨਹੀਂ ਲੱਭਣੇ ਦੁਲਾਰ ਕਿੱਤੇ ਤੇਰੇ ਵੇ l ਧੀ ਆਖਦੀ ਬਾਬਲ ਆਪਣੇ ਨੂੰ, ਹਾਲੇ ਤੋਰੀਂ ਨਾ ਦੂਜੇ ਵਹਿੜੇ ਵੇ l ਮੇਰੇ ਗੁੱਡੀਆਂ ਪਟੋਲੇ ਹਾਲੇ ਨਵੇਂ ਨੇ, ਨਵੇਂ ਨੇ ਸੁਪਨੇ,ਚਾਅ,ਅਰਮਾਨ ਮੇਰੇ l ਆਪਣੇ ਬਾਗ਼ 'ਚ ਮੈਨੂੰ ਖਿੜਿਆ ਰਹਿਣ ਦੇ, ਕੌਣ ਸਿੰਚੂ ਮੈਨੂੰ ਬਾਜ ਤੇਰੇ ਵੇ l ਧੀ ਆਖਦੀ ਬਾਬਲ ਆਪਣੇ ਨੂੰ, ਹਾਲੇ ਤੋਰੀਂ ਨਾ ਦੂਜੇ ਵਹਿੜੇ ਵੇ l Miss u papa..#baabul#dhee#yqquotes#punjabipoetry#punjab#poem#lovefordad#missyou