Nojoto: Largest Storytelling Platform

ਦੁਨੀਆ ਏ ਕਰਦੀ ਮਜ਼ਾਕ,ਰੀਂਸ਼ੂ ਕੋਈ ਨਹੀਂ ਕੋਈ ਵੀ ਨਹੀਂ ਦੇਂਦਾ

ਦੁਨੀਆ ਏ ਕਰਦੀ ਮਜ਼ਾਕ,ਰੀਂਸ਼ੂ ਕੋਈ ਨਹੀਂ
ਕੋਈ ਵੀ ਨਹੀਂ ਦੇਂਦਾ ਪਿਆ ਸਾਥ,ਰੀਸ਼ੂ ਕੋਈ ਨਹੀਂ
ਉਡਣਾ ਜੇ ਚਾਹਾ, ਵੱਟੇ ਪੈਰਾਂ ਵਿਚ ਬਣਦੇ ਨੇ
ਕਰਦੇ ਟਰੋਲ , ਕਈ ਕਮਲਾ ਵੀ ਮੰਨਦੇ ਨੇ
ਕਈ ਕਹਿੰਦੇ ਇਹਦੇ ਤਾਂ ਦਿਮਾਗ ਚ ਨੁਕਸ ਹੈ
ਕੋਈ ਕਹਿੰਦਾ average ਏ, ਖਾਸ ਨਾ ਲੁਕਸ ਹੈ
ਕਈ ਕਹਿੰਦੇ ਹੋਛਾ ਏ, ਰੌਲਾ ਪਿਆ ਪਾਉਂਦਾ ਏ
ਟਕੇ ਦੀ ਔਕਾਤ ਨ੍ਹੀ, ਸੋਹਲੇ ਪਿਆ ਗਾਉਂਦਾ ਏ
ਦੁਨੀਆ ਦੀ ਰੀਤ ਇਹੋ, ਉੱਠਦੇ ਨੂੰ ਢਾਉਂਦੀ ਏ
ਨਵੇਂ ਖਿਡਾਰੀਆਂ ਨੂੰ ਨੁਕਰਾਂ ਤੇ ਲਾਉਂਦੀ ਏ
ਕੋਈ ਕਹਿੰਦਾ ਵੇਹਲਾ ਏ, ਏਨੂੰ ਇਹੋ ਕੰਮ ਹੈ
ਕੋਈ ਕਹਿੰਦਾ ਲਿਖੇ ਤਾਹੀਂ, ਅੰਦਰ ਕੋਈ ਗਮ ਹੈ
ਮੰਨ ਕੇ ਅਛੂਤ ਕਈ ਨਾਲ ਨਹੀਓ ਜੋੜਦੇ
ਕਹਿ ਕੇ ਏ odd ਮੈਨੂੰ ਵਾਪਿਸ ਏ ਮੌੜ ਦੇ
ਕਈ ਕਹਿੰਦੇ ਮੰਨਦਾ ਨਹੀਂ ਕਹਿਣਾ,ਦਿਲੋਂ ਬਾਗੀ ਏ
ਕੋਈ ਕਹਿੰਦਾ ਸੁਨਣ ਦੀ ਲੋੜ ਨਹੀਂ, ਇਹ ਝੱਗ ਇ ਏ
ਡੋਲੀਦਾ ਨਹੀਂ ਰੀਂਸ਼ੂ, ਲੱਗਾ ਰਹੁ ਕੰਮ ਆਪਣੇ
ਆਖਿਰ ਤਾਂ ਕੰਮ ਆਂਦੇ ਕੀਤੇ ਤੱਪ ਆਪਣੇ
 #yqbhaji।  #ਪੰਜਾਬੀ_ਸਾਇਰੀ
ਦੁਨੀਆ ਏ ਕਰਦੀ ਮਜ਼ਾਕ,ਰੀਂਸ਼ੂ ਕੋਈ ਨਹੀਂ
ਕੋਈ ਵੀ ਨਹੀਂ ਦੇਂਦਾ ਪਿਆ ਸਾਥ,ਰੀਸ਼ੂ ਕੋਈ ਨਹੀਂ
ਉਡਣਾ ਜੇ ਚਾਹਾ, ਵੱਟੇ ਪੈਰਾਂ ਵਿਚ ਬਣਦੇ ਨੇ
ਕਰਦੇ ਟਰੋਲ , ਕਈ ਕਮਲਾ ਵੀ ਮੰਨਦੇ ਨੇ
ਕਈ ਕਹਿੰਦੇ ਇਹਦੇ ਤਾਂ ਦਿਮਾਗ ਚ ਨੁਕਸ ਹੈ
ਕੋਈ ਕਹਿੰਦਾ average ਏ, ਖਾਸ ਨਾ ਲੁਕਸ ਹੈ
ਕਈ ਕਹਿੰਦੇ ਹੋਛਾ ਏ, ਰੌਲਾ ਪਿਆ ਪਾਉਂਦਾ ਏ
ਟਕੇ ਦੀ ਔਕਾਤ ਨ੍ਹੀ, ਸੋਹਲੇ ਪਿਆ ਗਾਉਂਦਾ ਏ
ਦੁਨੀਆ ਦੀ ਰੀਤ ਇਹੋ, ਉੱਠਦੇ ਨੂੰ ਢਾਉਂਦੀ ਏ
ਨਵੇਂ ਖਿਡਾਰੀਆਂ ਨੂੰ ਨੁਕਰਾਂ ਤੇ ਲਾਉਂਦੀ ਏ
ਕੋਈ ਕਹਿੰਦਾ ਵੇਹਲਾ ਏ, ਏਨੂੰ ਇਹੋ ਕੰਮ ਹੈ
ਕੋਈ ਕਹਿੰਦਾ ਲਿਖੇ ਤਾਹੀਂ, ਅੰਦਰ ਕੋਈ ਗਮ ਹੈ
ਮੰਨ ਕੇ ਅਛੂਤ ਕਈ ਨਾਲ ਨਹੀਓ ਜੋੜਦੇ
ਕਹਿ ਕੇ ਏ odd ਮੈਨੂੰ ਵਾਪਿਸ ਏ ਮੌੜ ਦੇ
ਕਈ ਕਹਿੰਦੇ ਮੰਨਦਾ ਨਹੀਂ ਕਹਿਣਾ,ਦਿਲੋਂ ਬਾਗੀ ਏ
ਕੋਈ ਕਹਿੰਦਾ ਸੁਨਣ ਦੀ ਲੋੜ ਨਹੀਂ, ਇਹ ਝੱਗ ਇ ਏ
ਡੋਲੀਦਾ ਨਹੀਂ ਰੀਂਸ਼ੂ, ਲੱਗਾ ਰਹੁ ਕੰਮ ਆਪਣੇ
ਆਖਿਰ ਤਾਂ ਕੰਮ ਆਂਦੇ ਕੀਤੇ ਤੱਪ ਆਪਣੇ
 #yqbhaji।  #ਪੰਜਾਬੀ_ਸਾਇਰੀ
rishu2984183349154

Rishu

New Creator