Nojoto: Largest Storytelling Platform

ਮੇਰੇ ਸੁੰਦਰ ਖੁਆਬ ਦਾ ਸੰਦੂਖ ਤਾਂ ਕੋਈ ਹੋਰ ਲੈ ਗਿਆ ਮੇਰੇ

ਮੇਰੇ ਸੁੰਦਰ ਖੁਆਬ ਦਾ ਸੰਦੂਖ ਤਾਂ ਕੋਈ ਹੋਰ ਲੈ ਗਿਆ 
ਮੇਰੇ ਇਸ਼ਕ ਦੀ ਕੀਤਾਬ ਦੇ ਪੰਨਿਆਂ ਦਾ ਸੈਲਾਬ ਤਾਂ ਕੋਈ ਹੋਰ ਲੈ ਗਿਆ 
ਕਿਸ ਨਾਲ ਲਿੱਖਾਂ ਸਾ਼ਈਰੀ ਤੇ ਗਾਵਾਂ ਗਜ਼ਲਾਂ?
ਮੇਰੀ ਕਲਮ ਲਈ ਲਿੱਖਣ ਦਾ ਸਰੂਰ ਅਤੇ ਗਜ਼ਲਾਂ ਦਾ ਰਾਗ ਤਾਂ ਕੋਈ ਹੋਰ ਲੈ ਗਿਆ! ਕੀ!? ਮੈਂ ਦੇਵਾਂਗਾਂ ਮਹੋਬਤ ਦੁਸਰੀਆਂ ਨੂੰ?
ਸਾਡੇ ਹਿੱਸੇ ਦੇ ਇਸ਼ਕ ਦੇ ਪਾਣੀ ਦਾ ਝਨਾਬ ਤਾਂ ਕੋਈ ਹੋਰ ਲੈ ਗਿਆ! 
ਕੀ ਟੱਟੋਲ ਰਿਹਾ ਏ "ਪਾਗਲ" ਇਸ ਫੁੱਲਾਂ ਦੀ ਵਾੜੀ ਚੋਂ? ਤੈਨੂੰ ਐਥੋਂ ਬੱਸ ਕੰਡੇ ਹੀ ਹਾਸਲ ਹੋਣੇ ਨੇ ਕਿਉਂਕਿ ਤੇਰੇ ਹਿੱਸੇ ਦਾ ਗੁਲਾਬ ਤਾਂ ਕੋਈ ਹੋਰ ਲੈ ਗਿਆ! ਕਿਸਦੀ ਰੋਸ਼ਣੀ ਦੀ ਉਡੀਕ ਕਰ ਰਿਹਾ ਏ ਭੈੜੇ?  ਤੇਰੀ ਕਿਸਮਤ ਦਾ ਚਿਰਾਗ ਤਾਂ ਕੋਈ ਹੋਰ ਲੈ ਗਿਆ! ਪਤਾ ਨਹੀਂ ਕਿਉਂ ਤਾਜ ਬਣਾਉਣ ਦੇ ਸੁਫਨੇ ਬੁਣ ਰਿਹਾ ਏ? ਇਹ ਜਾਣਦੇ ਹੋਏ ਕਿ ਤੇਰੀ ਰੀਝ ਦੀ ਮਲੀਕਾ ਏ ਮੁਮਤਾਜ ਤਾਂ ਕੋਈ ਹੋਰ ਲੈ ਗਿਆ!

©Pagal Shayar 
  #phool #khuwaab #gajhal #Gawa #paani #Kalam #Kitaab #ishq #mahobbat #confess  पूजा पाटिल Ajay Prakash Akalpit kanha कुमार रंजीत (मनीषी) Shikha Sharma  Manish Yadav Sujata jha Shikha Sharma swetu कुमार रंजीत (मनीषी)