(ਮੁਲਖ ਆਪਣੇ) ਮੁੜਾਂਗੇ, ਇੱਕ ਦਿਨ ਜਰੂਰ 'ਘਰ ਮੁੜਾਂਗੇ। ਕਰਜੇ ਦੀ ਪੰਡ ਸਿਰੋਂ, ਲਾਹ ਆਪਾਂ ਮੁੜਾਂਗੇ। ਬਾਪੂ ਦੇ 'ਸਰ ਦਾ ਤਾਜ ਬਣ ਮੁੜਾਂਗੇ। ਮਾਂ ਕਰੂ 'ਫਖ਼ਰ ਐਸੀ ਸ਼ਾਨ ਬਣ ਮੁੜਾਂਗੇ। ਸੱਜਣਾ ਨਾਲ ਕਰੇ ਕੌਲ-ਕਰਾਰ ਲਈ ਮੁੜਾਂਗੇ। ਮਿੱਤਰ-ਪਿਆਰਿਆਂ ਦਾ ਮਾਣ ਬਣ ਮੁੜਾਂਗੇ। ਤਾਹਨੇ-ਮੇਹਣਿਆ ਦਾ ਜਵਾਬ ਬਣ ਮੁੜਾਂਗੇ। ਠੇਡੇ ਮਾਰ ਕੱਢਕੇ ਗਰੀਬੀ ਬਾਹਰ ਮੁੜਾਂਗੇ। ਵਿਰਾਨ ਸੁੰਨੇ ਰਾਹਾਂ ਤੇ ਬਹਾਰ ਬਣ ਮੁੜਾਂਗੇ। ਪਿੰਡ ਦੀ ਵੱਖਰੀ ਪਹਿਚਾਣ ਬਣ ਮੁੜਾਂਗੇ। ਮੁੜਾਂਗੇ, ਇੱਕ ਦਿਨ ਜਰੂਰ ਘਰ ਮੁੜਾਂਗੇ। ©ਦੀਪਕ ਸ਼ੇਰਗੜ੍ਹ #ਮੁਲਖ #ਪੰਜਾਬੀ_ਕਵਿਤਾ #ਦੀਪਕ_ਸ਼ੇਰਗੜ੍ਹ