Nojoto: Largest Storytelling Platform

ਹੈ ਯਾਦਾਂ ਵਾਲਾ ਖਿਲਾਰਾ ਵੱਡਾ, ਜਿਉਂਦੇ ਜੀਅ ਸਮੇਟ ਨੀ ਸਕ



ਹੈ ਯਾਦਾਂ ਵਾਲਾ ਖਿਲਾਰਾ ਵੱਡਾ,
ਜਿਉਂਦੇ ਜੀਅ ਸਮੇਟ ਨੀ ਸਕਦੇ।

ਤਾਣੀ ਉਲਝ ਗਈ ਜਿੰਦਗੀ ਵਾਲੀ,
ਸੁਲਝਾਕੇ ਫੇਰ ਲਪੇਟ ਨੀ ਸਕਦੇ।

ਗਮ ਦੀਆਂ ਗੰਦਲਾਂ ਚੀਰਣ ਖਾਤਰ ,
ਦਾਤ ਦਿਲਾਂ ਦੇ ਰੇਤ ਨੀ ਸਕਦੇ।

ਜਾਨ ਦਾ ਵੈਰੀ ਨੇੜੇ ਈ ਵਸਦੇ ,
ਦੂਰੋਂ ਮੱਥਾ ਟੇਕ ਨੀ ਸਕਦੇ

ਹਰਮਨ ਸਿੱਧੂਆ ਕਿਰ ਨਾ ਜਾਵੇ ਕਿਧਰੇ,
ਘੁੱਟ ਆਸਾਂ ਦੀ ਰੇਤ ਨੀ ਸਕਦੇ।

    ਹਰਮਨ ਸਿੱਧੂ ਵੇਰਕਾ,,,,

©нαямαиρяєєт. sι∂нυ
  #Love 
#Tanhai 
#Tha 
#Life 
#Dil 
#ruhh