ਸ਼ਾਲਾ ਦਿਲ ਤੋਂ ਬਗ਼ੈਰ ਯਾਦ ਕਿੱਧਰੇ, ਜਾਣੇ ਕਿਉਂ ਬਸਰ ਨਹੀਂ ਕਰਦੀ, ਦਿਲ ਦੀ ਖ਼ਬਣੀ ਬੰਨੇ ਹੋਣ ਰਿਸ਼ਤੇ, ਤੇ ਲਾਗ ਕਿਸੇ ਦੀ ਨਸ਼ਰ ਨਹੀਂ ਕਰਦੀ, ਮਰਜ਼ ਛੋਟਾ ਵੱਡਾ ਜਿਹੜਾ ਮਰਜ਼ੀ ਹੋਵੇ, ਤਾਂਘ ਦੁਆ ਦੀ ਤੇ ਦਵਾ ਅਸਰ ਨਹੀ ਕਰਦੀ, ਉਸ ਦੇ ਹੌਕੇ, ਹਾਵਾ ਹੰਝੂ ਸਭ ਨਾਲ ਹੁੰਦੇ ਨੇ, ਮੈਂ ਉਸ ਬਗ਼ੈਰ ਅੱਜ ਤੀਕਰ ਸਫ਼ਰ ਨਹੀਂ ਕਰਦੀ, ਤੂੰ-ਮੈਂ, ਇਸਨੇ-ਉਸਨੇ ਸੱਭ ਨੇ ਬਿਨਾਂ ਦੱਸੇ ਤੁਰ ਜਾਣਾ, ਮੌਤ ਪਹਿਲਾਂ ਤੋਂ ਕਿਸੇ ਨੂੰ ਖ਼ਬਰ ਨਹੀਂ ਕਰਦੀ, ਸਾਂਤ, ਚੁੱਪ ਤੇ ਘੁੱਪ ਹਨ੍ਹੇਰ ਖਸਲਤ ਹੈ ਉਸ ਆਪਦੀ, ਗੱਲ ਮੌਤ ਦੀ ਆਪਦੇ ਮੂੰਹੋ ਕੋਈ ਕਬਰ ਨਹੀਂ ਕਰਦੀ, ©sonam kallar #ਪੰਜਾਬੀਸ਼ਾਇਰੀ #ਪੰਜਾਬੀ_ਸਾਇਰੀ #ਪੰਜਾਬੀਅਤ #Nightlight