ਮੈਂ ਧਰਤੀ ਤੇ ਤੂੰ ਚੰਨ ਸੱਜਣਾ ਚਾਅ ਕੇ ਵੀ ਨਹੀਂ ਮਿਲ ਸਕਦੇ ਅਸੀ ਓਹ ਫੁੱਲ ਹਾ ਮਹਾਬੱਤ ਦਾ ਮਹਿਕ ਦੇ ਹਾ ਨਾ ਖਿਲ ਸਕਦੇ ਅਸੀ ਹਨੇਰਾ ਤੇ ਤੁਸੀਂ ਚਾਨਣ ਹੋ ਤੇਜ਼ ਦੌੜ ਕੇ ਵੀ ਨਹੀਂ ਰਲ਼ ਸਕਦੇ ਤੁਸੀਂ ਹਵਾ ਅਜ਼ਾਦੀ ਨਾਲ ਘੁੰਮਦੇ ਹੋ ਅਸੀ ਰੁੱਖ ਇਕੋ ਥਾਂ ਨਾ ਹਿਲ ਸਕਦੇ ਤੁਸੀਂ ਜੁਗਨੂੰ ਮਰਜ਼ੀ ਦੇ ਨਾਲ ਜੱਗਦੇ ਹੋ ਅਸੀ ਪੱਥਰ ਨਾ ਕਰ ਝਿਲਮਿਲ਼ ਸਕਦੇ ਤੁਸੀ ਮੂਰਤ ਹੋ ਮੇਰੇ ਸੱਚੇ ਅੱਲ੍ਹਾ ਦੀ ਅਸੀਂ ਪਾਪੀ ਨਾ ਕਰ ਬਿਸਮਿਲ ਸਕਦੇ ਤੁਸੀਂ ਮਖ਼ਮਲ ਦੀ ਚਿੱਟੀ ਚਾਦਰ ਹੋ ਅਸੀ ਪਾਟਿਆ ਖੱਦਰ ਨਾ ਖੁਦ ਸਿਲ ਸਕਦੇ ਤੁਸੀ ਮੇਰੀ ਹਰ ਗ਼ਜ਼ਲ ਦਾ ਜ਼ਰੀਆ ਹੋ ਪਰਵਾਜ਼ ਹੋਰੀ ਕਦੋਂ ਸੀ ਲਿਖ ਸਕਦੇ ©Aman Parwaaz #ਨਜੋਟੋ_ਪੰਜਾਬੀ #viral #nojota