ਇਸ਼ਕ ਦੀ ਗੱਲ ਹੁਣ ਕਿਉਂ ਆਇਆ ਏ ਮੇਰੇ ਕੋਲ ਮੈਨੂੰ ਛੱਡ ਗਿਆ ਸੀ ਨਾ ਮੈ ਤੇਰਾ ਧੰਨਵਾਦੀ ਹਾਂ ਤੁ ਮੈਨੂੰ ਇਸ਼ਕ ਤੇ ਲਿਖਣ ਨਾ ਦਿੱਤਾ ਮੈ ਕਦੇ ਲਿਖਾਂਗਾ ਵੀ ਨਹੀਂ ਮੈ ਮੇਰੇ ਘਰ ਤੇ ਲਿਖਾਂਗਾ ਮੇਰੇ ਖੇਤ ਦੇ ਵਿੱਚ ਪਿੱਪਲ ਹੈ ਜਿਹੜਾ ਮੈ ਉਸ ਦੇ ਡਰ ਤੇ ਲਿਖਾਂਗਾ ਮੈ ਨਵੇਂ ਚੱਲ ਰਹੇ ਕੋਹੜ ਚਿੱਟੇ ਦੀ ਜੜ੍ਹ ਤੇ ਲਿਖਾਂਗਾ ਸਾਡੇ ਕੱਚੇ ਕੋਠੇ ਦੀਆਂ ਇੱਟਾਂ ਦੇ ਵਿੱਚ ਮੈ ਕਰਕੀਨ ਦੇ ਘਰ ਤੇ ਲਿਖਾਂਗਾ ਮੈ ਤੰਦੂਰ ਵਿਚ ਮੱਚ ਗੲੇ ਨਾਰੀ ਦੇ ਸੁਪਨੇ ਦੀ ਸੜ ਤੇ ਲਿਖਾਂਗਾ ਵਾਧਾ ਰਿਹਾ ਤੇਰੇ ਨਾਲ ਮੈ ਇਸ਼ਕ਼ ਤੇ ਨਾਂ ਮਰਕੇ ਲਿਖਾਂਗਾ sherykaria #veins #sherykaria #Punjabi #punjabikavita #pash