#OpenPoetry ਫ਼ਰਜ ਅਦਾ ਜਿਆ ਕਰਦੇ ਨੇ ਅੱਜ ਕੱਲ ਹਾਲ ਚਾਲ ਪੁੱਛਣ ਦਾ, ਮੈਨੂੰ ਵੀ ਚਸਕਾ ਜਿਆ ਪੈ ਗਿਆ ਏ ਲੋਕਾਂ ਦੀਆਂ ਗੱਲਾਂ ਤੋਂ ਕੁਝ ਸਿੱਖਣ ਦਾ, ਵਕਤ ਦੇ ਮਾਰਿਆ ਨੂੰ ਹਰ ਕੋਈ ਤਾਨਾ ਮਾਰ ਕੇ ਤੁਰ ਜਾਂਦਾ, ਚੱਲ ਮਨਾਂ ਸ਼ਡ ਕੈਹ ਕੇ ਮੁੱਖ ਲੋਕਾਂ ਵੱਲੋਂ ਮੁੜ ਜਾਂਦਾ, ਦਿੱਲ ਨੂੰ ਦੇ ਦਿਲਾਸਾ ਫ਼ੇਰ ਤੁਰ ਪੈਂਦਾ ਏ ਆਪਣੇ ਕੰਮ ਵੱਲ, ਕਰਦਾ ਏ ਦਿਲ ਨਾ ਸਲਾਹ ਲੱਭਦਾ ਨਾ ਕੋਈ ਹੱਲ, ਚੰਦਰੀ ਗਰੀਬੀ ਨੇ ਕੋ ਕੋ ਮਾਰਲਿਆ, ਜੋ ਵੀ ਰੁੱਖਾ ਮਿਸਾ ਮਿਲਗਿਆ ਭੰਗੂ ਓਹ ਖਾ ਡੰਗ ਸਾਰ ਲਿਆ, ਫ਼ੇਰ ਵੀ ਰੱਬ ਦਾ ਸ਼ੁਕਰ ਮਨੋਂਨਾਂ ਹਾਂ, ਆਪਣੇ ਤੋਂ ਨੀਵੇਂ ਦੇਖ ਫ਼ੇਰ ਤੁਰਨ ਦੀ ਆਸ ਦਿਲ ਚ ਜੱਗੋਂਨਾਂ ਹਾਂ, ਦਿਲ ਨੂੰ ਕੈਹ ਏਹੀ ਹੈ ਜ਼ਿੰਦਗੀ ਦਾ ਦਸਤੂਰ ਦਿਲਾਵਰ, ਕਈ ਤੇਰੇ ਤੋਂ ਵੀ ਨੀਵੇਂ ਫ਼ਿਰਦੇ ਕਾਦਾ ਤੇਨੂੰ ਖੁਦ ਤੇ ਮਗਰੂਰ ਦਿਲਾਵਰ, ਏਹ ਗੱਲ ਕਰ ਕਰ ਹੋਲੀ ਹੋਲੀ ਦਿਲ ਸਮਝਾ ਲਿਆ, ਰੱਬ ਦੀ ਰਜ਼ਾ ਚ ਰਹਿਣਾ ਸਿੱਖ ਮੈਂ ਵੀ ਵਕਤ ਨਾਲ ਪਿਆਰ ਪਾ ਲਿਆ, ਭੰਗੂ ਨੇ ਅਖੀਰ ਰੱਬ ਦੀ ਰਜ਼ਾ ਚ ਰਹਿਣਾ ਸਿੱਖ ਵਕਤ ਨਾ ਪਿਆਰ ਪਾ ਲਿਆ.. ਫ਼ਰਜ ਅਦਾ