ਆਖ਼ਿਰ ਕਦੋਂ ਤੱਕ ਕੁੜੀਆਂ ਨੂੰ ਕੱਚੀਆਂ ਕਲੀਆਂ ਹੋਠਾਂ ਨੂੰ ਗੁਲਾਬ ਦੀਆਂ ਪੱਤੀਆਂ ਨੈਣਾਂ ਨੂੰ ਸ਼ਰਾਬ ਦੀਆਂ ਬੋਤਲਾਂ ਚਿਹਰੇ ਨੂੰ ਚੰਨ ਦਾ ਟੁਕੜਾ ਧੋਣ ਸੁਰਾਹੀ ਕੂਲ਼ੇ ਕੂਲ਼ੇ ਅੰਗ ਗੋਰਾ ਨਿਛੋਹ ਪਿੰਡਾ ਮਖ਼ਮਲ ਵਰਗੇ ਹੱਥ ਤਲਵਾਰ ਵਰਗਾ ਨੱਕ ਗੇਲਣ ਵਰਗੇ ਪੱਟ ਝੂਟੇ ਖਾਂਦਾ ਲੱਕ ਪੈਰ ਮੱਖਣ ਦੇ ਪੇੜੇ ਤੇ ਛਾਤੀ ਨੂੰ ਤਖ਼ਤ ਲਾਹੌਰ ਲਿਖੀ ਜਾਓਗੇ ਔਰਤਾਂ ਅੱਕ ਚੁੱਕੀਆਂ ਨੇ ਥੋਡੀ ਬਕਵਾਸ ਤੋਂ ਹੁਣ ਜੇ ਲਿਖਣੈ ਨਾਰੀ ਦੇ ਬਾਹਰ ਨਹੀਂ ਅੰਦਰ ਵੜ ਕੇ ਲਿਖੋ... ©Shayar Deepak #faminist #kavi #Nojoto #Punjabi #Woman #girl #Poet #Punjabipoetry #poem #feelings