Dear God ਹੇ ਵਾਹਿਗੁਰੂ ਜੀ ਮੇਰੇ ਦਰਦਾਂ ਦਾ ਵਾਲੀ ਇੱਕ ਤੂੰ ਹੀ ਹੈਂ, ਮੇਰੇ ਬਾਗਾਂ ਦਾ ਮਾਲੀ ਇੱਕ ਤੂੰ ਹੀ ਹੈਂ.. ਤੇਰੇ ਬਾਜੋਂ ਕੁੱਝ ਭਾਉਂਦਾ ਹੀ ਨਹੀਂ, ਮੇਰੀ ਬੁਣਤ ਖਿਆਲੀ ਇੱਕ ਤੂੰ ਹੀ ਹੈਂ. ਤੈਥੋਂ ਬਿਨਾਂ ਹੋ ਜਾਵਾਂ ਉਦਾਸ ਮੈਂ, ਮੇਰੇ ਚਿਹਰੇ ਦੀ ਲਾਲੀ ਇੱਕ ਤੂੰ ਹੀ ਹੈਂ.. ਤੇਰੇ ਕਰ ਕੇ ਵਜੂਦ ਹੈ ਮੇਰਾ ਬਸ, ਮੈਂ ਪੱਤਾ ਮੇਰੀ ਡਾਲੀ ਇੱਕ ਤੂੰ ਹੀ ਹੈਂ.. ਬਾਕੀ ਤਾਂ ਲੁਟੇਰੇ ਹੀ ਜਾਪਦੇ ਨੇ ਏਥੇ, "ਮੀਤ" ਦੀ ਕਰਨ ਵਾਲਾ ਰਖਵਾਲੀ ਇੱਕ ਤੂੰ ਹੀ ਹੈਂ...✍️ ਗੁਰਮੀਤ ਕੌਰ ਮੀਤ ©gurmeet kaur meet #dear_god #Nojoto #nojoto2020 #nojotodharmik #nojotoLove jasvir kaur sidhu ਕਾਲਾ 🥂🥂🤞🤞